50 ਲਿਟਰ ਅਲਕੋਹਲ ਤੇ 15 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ
Saturday, Dec 28, 2024 - 12:49 PM (IST)
ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ): ਐਕਸਾਈਜ਼ ਵਿਭਾਗ ਤੇ ਆਰ.ਕੇ. ਇੰਟਰਪ੍ਰਾਈਜ਼ਜ਼ ਵੱਲੋਂ ਪੁਲਸ ਨਾਲ ਸਾਂਝੀ ਰੇਡ ਦੌਰਾਨ ਥਾਣਾ ਰੰਗੜ ਨੰਗਲ ਦੇ ਪਿੰਡਾਂ ’ਚ ਚਲਾਏ ਸਰਚ ਅਭਿਆਨ ਤਹਿਤ 50 ਲਿਟਰ ਜ਼ਹਿਰੀਲੀ ਲਕੋਹਲ ਤੇ 15 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਥੇ ਇਹ ਵੀ ਦਸਣਯੋਗ ਹੈ ਕਿ ਇਸ ਜ਼ਹਿਰੀਲੀ ਲਕੋਹਲ ਤੋਂ 600 ਬੋਤਲਾਂ ਸ਼ਰਾਬ ਬਣਾਈ ਜਾਣੀ ਸੀ ਤੇ ਸਾਲ 2020 ’ਚ 24 ਦੇ ਕਰੀਬ ਪੀਣ ਵਾਲੇ ਵਿਅਕਤੀਆਂ ਦੀ ਜ਼ਹਿਰੀਲੀ ਅਲਕੋਹਲ ਪੀਣ ਨਾਲ ਮੌਤ ਹੋ ਗਈ ਸੀ। ਇਸ ਵਾਰ 50 ਲਿਟਰ ਅਲਕੋਹਲ ਬਰਾਮਦ ਕਰਕੇ ਕਈ ਜਾਨਾਂ ਨੂੰ ਐਕਸਾਈਜ਼ ਵਿਭਾਗ ਵੱਲੋਂ ਬਚਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ ਖਾ ਜਾਵੇਗਾ ਐਤਵਾਰ
ਆਰ.ਕੇ. ਇੰਟਰਪ੍ਰਾਇਜਜ਼ ਦੇ ਮੇਨ ਇੰਚਾਰਜ ਰਾਹੁਲ ਭੱਲਾ ਤੇ ਜੀ.ਐੱਮ. ਗੁਰਪ੍ਰੀਤ ਗੋਪੀ ਉੱਪਲ ਨੇ ਦੱਸਿਆ ਕਿ ਈ.ਟੀ.ਓ. ਐਕਸਾਈਜ਼ ਦਵਿੰਦਰ ਸਿੰਘ, ਐਕਸਾਈਜ਼ ਇੰਸਪੈਕਟਰ ਗੁਰਬਿੰਦਰ ਸਿੰਘ, ਇੰਸਪੈਕਟਰ ਵਿਜੇ ਕੁਮਾਰ, ਇੰਸਪੈਕਟਰ ਅਨਿਲ ਕੁਮਾਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ.ਐੱਸ.ਆਈ. ਸਰੂਪ ਸਿੰਘ, ਏ.ਐੱਸ.ਆਈ. ਬਲਵਿੰਦਰ ਸਿੰਘ ਹੌਲਦਾਰ ਨਰਿੰਦਰ, ਹੌਲਦਾਰ ਗਗਨ, ਇੰਚਾਰਜ ਮਾਣ ਸਿੰਘ, ਇੰਚਾਰਜ ਗੁਰਮੀਤ ਸਿੰਘ ਤੁੜ, ਸਿਪਾਹੀ ਮਨਦੀਪ ਸਿੰਘ ’ਤੇ ਅਧਾਰਿਤ ਰੇਡ ਪਾਰਟੀ ਟੀਮ ਕਿਸੇ ਖਾਸ ਮੁਖਬਰ ਨੇ ਦੀ ਇਤਲਾਹ ’ਤੇ ਜਾ ਕੇ ਰੇਡ ਕੀਤੀ ਤਾਂ ਪਲਾਸਟਿਕ ਦੇ ਕੈਨ ਤੇ ਪੈਪਸੀ ਦੀਆਂ ਬੋਤਲਾਂ ’ਚ 50 ਲਿਟਰ ਐਲਕੋਹਲ ਤੇ 15 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਡਾਕਾ, ਦੇਰ ਰਾਤ 8 ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਲੁੱਟ ਲਿਆ ਸਾਰਾ ਘਰ
ਜਿਸਨੂੰ ਬਾਅਦ ’ਚ ਥਾਣਾ ਰੰਗੜ ਨੰਗਲ ਦੇ ਐੱਸ.ਐੱਚ.ਓ. ਗਗਨਦੀਪ ਸਿੰਘ, ਥਾਣੇਦਾਰ ਸੁਰਿੰਦਰਪਾਲ, ਏ.ਐੱਸ.ਆਈ. ਮੁਖਤਿਆਰ ਸਿੰਘ ਤੇ ਏ.ਐੱਸ.ਆਈ. ਪਰਮਿੰਦਰ ਸਿੰਘ ਸੋਹਲ ਵੱਲੋਂ ਅਲਕੋਹਲ ਤੇ ਸ਼ਰਾਬ ਨੂੰ ਕਸਟਡੀ ’ਚ ਲੈ ਕੇ ਮੁਕੱਦਮਾ ਨੰਬਰ 109 ਐਕਸਾਈਜ਼ ਐਕਟ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ।ਇਸ ਮੌਕੇ ਸੁਰਿੰਦਰ ਸਿੰਘ, ਇੰਚਾਰਜ ਦਲਬੀਰ ਸਿੰਘ ਤਲਵੰਡੀ, ਹਰਪ੍ਰੀਤ ਸਿੰਘ ਬਿੱਲਾ ਢੀਂਡਸਾ, ਹਰਭੇਜ ਸਿੰਘ ਤਲਵੰਡੀ, ਵਿੱਕੀ, ਜਗਜੀਤ, ਪ੍ਰਿੰਸ, ਹਰਿੰਦਰ ਸਿੰਘ, ਰਾਜਿੰਦਰ ਬਾਬਾ, ਸੁਲੱਖਣ ਸਿੰਘ ਆਦਿ ਹਾਜ਼ਰ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8