ਹਾਈ ਕੋਰਟ ਦੇ ਵਕੀਲ ਦੀ ਪਤਨੀ ਦੀ ਝਪਟੀ ਚੇਨ

Tuesday, Mar 13, 2018 - 05:07 AM (IST)

ਹਾਈ ਕੋਰਟ ਦੇ ਵਕੀਲ ਦੀ ਪਤਨੀ ਦੀ ਝਪਟੀ ਚੇਨ

ਚੰਡੀਗੜ੍ਹ, (ਸੁਸ਼ੀਲ)- ਬਾਈਕ ਸਵਾਰ ਦੋ ਨੌਜਵਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਦੀ ਪਤਨੀ ਦੀ ਸੈਕਟਰ-40 ਵਿਚ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ। ਝਪਟਮਾਰਾਂ ਨੇ ਔਰਤ ਨੂੰ ਸੜਕ 'ਤੇ ਸੁੱਟ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਈ। 
ਪੁਲਸ ਨੇ ਉਸ ਨੂੰ ਸੈਕਟਰ-16 ਦੇ ਹਸਪਤਾਲ ਵਿਚ ਭਰਤੀ ਕਰਵਾਇਆ। ਸੈਕਟਰ-39 ਥਾਣਾ ਇੰਚਾਰਜ ਮੌਕੇ 'ਤੇ ਪਹੁੰਚੇ ਤੇ ਝਪਟਮਾਰਾਂ ਬਾਰੇ ਜਾਣਕਾਰੀ ਹਾਸਲ ਕਰਕੇ ਪੀ. ਸੀ. ਆਰ. ਤੇ ਥਾਣਾ ਪੁਲਸ ਨੂੰ ਝਪਟਮਾਰਾਂ ਨੂੰ ਫੜਨ ਲਈ ਅਲਰਟ ਕਰ ਦਿੱਤਾ। 
ਸੈਕਟਰ-39 ਥਾਣਾ ਪੁਲਸ ਨੇ ਸੁਰੇਸ਼ ਦੀ ਸ਼ਿਕਾਇਤ 'ਤੇ ਝਪਟਮਾਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। 
ਸੈਕਟਰ-40 ਨਿਵਾਸੀ ਸੁਰੇਸ਼ ਸੋਮਵਾਰ ਸ਼ਾਮ ਨੂੰ ਆਪਣੀ ਕਿਸੇ ਸਹੇਲੀ ਨੂੰ ਮਿਲਣ ਗੁਆਂਢ ਵਿਚ ਜਾ ਰਹੀ ਸੀ, ਜਦੋਂ ਉਹ ਥੋੜ੍ਹੀ ਦੂਰ ਗਈ ਤਾਂ ਪਿੱਛਿਓਂ ਇਕ ਨੌਜਵਾਨ ਬਾਈਕ ਤੋਂ ਉਤਰਿਆ ਤੇ ਚੇਨ ਝਪਟਣ ਦੇ ਚੱਕਰ ਵਿਚ ਉਸਨੂੰ ਸੜਕ 'ਤੇ ਸੁੱਟ ਕੇ ਗਲੇ 'ਚੋਂ ਪੌਣੇ ਤਿੰਨ ਤੋਲੇ ਸੋਨੇ ਦੀ ਚੇਨ ਝਪਟ ਕੇ ਦੂਜੇ ਸਾਥੀ ਨਾਲ ਫਰਾਰ ਹੋ ਗਿਆ। 
ਔਰਤ ਦੇ ਰੌਲਾ ਪਾਉਣ 'ਤੇ ਗੁਆਂਢੀ ਬਾਹਰ ਆ ਗਏ, ਜਿਸ ਮਗਰੋਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।


Related News