ਸਰਹਿੰਦ ’ਚ ਚੋਅ ਦਾ ਪਾਣੀ ਵਧਿਆ; ਬਣੀ ਹਡ਼੍ਹ ਵਰਗੀ ਸਥਿਤੀ

Friday, Jul 20, 2018 - 07:12 AM (IST)

ਸਰਹਿੰਦ ’ਚ ਚੋਅ ਦਾ ਪਾਣੀ ਵਧਿਆ;  ਬਣੀ ਹਡ਼੍ਹ ਵਰਗੀ ਸਥਿਤੀ

 ਫਤਿਹਗਡ਼੍ਹ ਸਾਹਿਬ,  (ਜੱਜੀ)-  ਫਤਿਹਗਡ਼੍ਹ ਸਾਹਿਬ ’ਚ ਸਰਹਿੰਦ ਚੋਅ ਦਾ ਪਾਣੀ ਵਧਣ ਨਾਲ ਸ਼ਹਿਰ ਦੇ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਹੈ। ਪਾਣੀ ਸਿਵਲ ਹਸਪਤਾਲ ਫਤਿਹਗਡ਼੍ਹ ਸਾਹਿਬ ਦੇ ਸਾਹਮਣੇ ਦਵਾਈਆਂ ਦੀਆਂ ਦੁਕਾਨਾਂ ਤੱਕ ਪਹੁੰਚ ਗਿਆ ਹੈ।  ਇਹ  ਪਾਣੀ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਬਣੇ ਅੰਬੇਡਕਰ ਭਵਨ ਦੀ ਕੰਧ ਨਾਲ ਵੀ ਜਾ ਟਕਰਾਇਆ ਹੈ। ਇਸੇ ਤਰ੍ਹਾਂ ਸਰਹਿੰਦ ਸ਼ਹਿਰ ਦੀ ਵਿਸ਼ਵਕਰਮਾ ਕਾਲੋਨੀ ਨੂੰ ਜਾਣ ਵਾਲੇ ਰਸਤੇ ’ਤੇ ਵੀ ਇਸ ਚੋਅ ਦਾ ਪਾਣੀ ਪਹੁੰਚ ਜਾਣ ਕਾਰਨ  ਲੋਕਾਂ ਦਾ ਬਾਹਰ ਨਿਕਲਣਾ ਬੰਦ ਹੋ ਗਿਆ ਹੈ।  ਸ਼ਮਸ਼ਾਨਘਾਟ ਕੋਲ ਰਹਿੰਦੇ ਝੁੱਗੀਆਂ ਵਾਲੇ ਮਦਰਾਸੀ ਲੋਕ ਵੀ ਵਧ ਰਹੇ ਪਾਣੀ ਨੂੰ ਦੇਖਦੇ ਹੋਏ ਆਪਣਾ ਸਾਮਾਨ ਚੁੱਕ ਕੇ ਲੈ ਗਏ ਹਨ। 
 ਸ਼ਹਿਰ  ਅੰਦਰ ਆਏ ਇਸ ਪਾਣੀ ਕਾਰਨ ਹਡ਼੍ਹ ਵਰਗੀ ਸਥਿਤੀ ਬਣੀ ਹੋਈ ਹੈ।  ਆਮ-ਖਾਸ ਬਾਗ ਦੇ ਸਾਹਮਣੇ ਵਾਲੀ ਸਡ਼ਕ ਜੋ ਕਿ ਸਰਹਿੰਦ ਸ਼ਹਿਰ ਨੂੰ ਜਾਂਦੀ ਹੈ, ’ਤੇ ਬਣੀ ਪੁਲੀ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ ਅਤੇ ਇਹ ਰਸਤਾ ਹੁਣ ਬੰਦ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ  ਇਸ ਚੋਅ   ਦਾ ਅਾਕਾਰ ਛੋਟਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ  ਬਰਸਾਤੀ ਪਾਣੀ ’ਤੇ ਕੰਟਰੋਲ ਨਹੀਂ ਹੋ ਰਿਹਾ।      
 


Related News