ਪੁਰਾਣੀ ਇਮਾਰਤ ਤੋੜਦੇ ਸਮੇਂ ਕੰਧ ਡਿੱਗੀ; ਮਜ਼ਦੂਰ ਦੀ ਮੌਤ

Friday, Sep 01, 2017 - 03:54 AM (IST)

ਪੁਰਾਣੀ ਇਮਾਰਤ ਤੋੜਦੇ ਸਮੇਂ ਕੰਧ ਡਿੱਗੀ; ਮਜ਼ਦੂਰ ਦੀ ਮੌਤ

ਹੁਸ਼ਿਆਰਪੁਰ, (ਜ.ਬ.)- ਭਵਨ ਨਿਰਮਾਣ ਠੇਕੇਦਾਰ ਦੇ ਨਾਲ ਕੰਮ ਕਰਦੇ ਇਕ ਮਜ਼ਦੂਰ ਦੀ ਕੰਧ ਡਿੱਗ ਜਾਣ ਨਾਲ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੰਦ ਕਿਸ਼ੋਰ ਨੇ ਦੱਸਿਆ ਕਿ ਉਹ ਪਿਛਲੇ 7-8 ਸਾਲਾਂ ਤੋਂ ਮਜ਼ਦੂਰੀ ਦਾ ਕੰਮ ਕਰਦੇ ਹਨ। ਅੱਜ ਦੁਪਹਿਰ 3 ਵਜੇ ਉਸ ਦਾ ਭਰਾ ਸ਼੍ਰੀਪਾਲ (38) ਪੁੱਤਰ ਪ੍ਰਸ਼ਾਦੀ ਲਾਲ ਵਾਸੀ ਸੁਖੀ ਆਬਾਦ ਆਪਣੇ ਹੋਰ ਸਾਥੀਆਂ ਨਾਲ ਜਦੋਂ ਇਕ ਪੁਰਾਣੀ ਇਮਾਰਤ ਨੂੰ ਤੋੜਨ ਦਾ ਕੰਮ ਕਰ ਰਹੇ ਸਨ ਤਾਂ ਅਚਾਨਕ ਕੰਧ ਡਿੱਗ ਜਾਣ ਨਾਲ ਉਸ ਦਾ ਭਰਾ ਮਲਬੇ ਹੇਠਾਂ ਆ ਗਿਆ, ਜਦੋਂ ਉਸ ਨੂੰ ਬਾਹਰ ਕੱਢਿਆ ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, 2 ਬੇਟੇ ਤੇ ਇਕ ਬੇਟੀ ਛੱਡ ਗਿਆ ਹੈ। 
ਮੌਕੇ 'ਤੇ ਪਹੁੰਚੀ ਥਾਣਾ ਸਿਟੀ ਦੀ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਠੇਕੇਦਾਰ ਰਾਜੀਵ ਕੁਮਾਰ ਨੇ ਕਿਹਾ ਕਿ ਸ਼੍ਰੀਪਾਲ ਤੇ ਉਸ ਦੇ ਨਾਲ ਕੰਮ ਕਰਨ ਵਾਲੇ ਵਿਅਕਤੀ ਕਈ ਸਾਲਾਂ ਤੋਂ ਉਸ ਨਾਲ ਕੰਮ ਕਰ ਰਹੇ ਹਨ ਤੇ ਸ਼੍ਰੀਪਾਲ ਦੇ ਪਰਿਵਾਰ ਦੀ ਜਿੰਨੀ ਵੀ ਸੰਭਵ ਹੋ ਸਕੇਗੀ, ਮਦਦ ਕੀਤੀ ਜਾਵੇਗੀ। 


Related News