ਤਹਿਸੀਲ ਕੰਪਲੈਕਸ ''ਚ ਡਿਊਟੀ ''ਤੇ ਤਾਇਨਾਤ ਮੁਲਾਜ਼ਮ ਦੀ ਸ਼ਰਾਬ ਪੀਂਦੇ ਦੀ ਵੀਡੀਓ ਵਾਇਰਲ

02/28/2024 1:04:46 PM

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਦੀਨਾਨਗਰ 'ਚ ਕੁੱਝ ਸਮੇਂ ਪਹਿਲਾਂ ਹੀ ਬਣੇ ਨਵੇਂ ਤਹਿਸੀਲ ਕੰਪਲੈਕਸ 'ਚ ਡਿਊਟੀ 'ਤੇ ਤਾਇਨਾਤ ਇਕ ਮੁਲਾਜ਼ਮ ਦੀ ਸ਼ਰਾਬ ਪੀਂਦੇ ਦੀ ਵੀਡੀਓ ਵਾਇਰਲ ਹੋ ਗਈ।

ਇਕੱਤਰ ਜਾਣਕਾਰੀ ਅਨੁਸਾਰ ਇਹ ਵੀਡੀਓ ਇਸੇ ਕੰਪਲੈਕਸ 'ਚ ਹੀ ਤਾਇਨਾਤ ਕਿਸੇ ਦੂਜੇ ਮੁਲਾਜ਼ਮ ਵੱਲੋਂ ਬਣਾਈ ਗਈ ਹੈ। ਵੀਡੀਓ 'ਚ ਸਾਫ਼ ਦੇਖਿਆ ਗਿਆ ਕਿ ਸ਼ਰਾਬ ਦੇ ਨਸ਼ੇ 'ਚ ਟੱਲੀ ਹੋਏ ਮੁਲਾਜ਼ਮ ਨੂੰ ਖੜ੍ਹਾ ਹੋਣਾ ਵੀ ਬੜਾ ਮੁਸ਼ਕਲ ਹੋਇਆ ਪਿਆ ਹੈ ਅਤੇ ਨਾ ਹੀ ਗੱਲਬਾਤ ਹੋ ਰਹੀ ਹੈ। ਇਹ ਵੀਡੀਓ ਲਗਾਤਾਰ ਵਾਇਰਲ ਹੋਣ ਕਾਰਨ ਇਲਾਕੇ ਅੰਦਰ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 
 


Babita

Content Editor

Related News