10 ਸਾਲ ਦੀ ਉਮਰ ''ਚ ਹੋ ਗਿਆ ਸੀ ਜਿਣਸੀ ਸ਼ੋਸ਼ਣ ਦਾ ਸ਼ਿਕਾਰ : ਜਗਮੀਤ ਸਿੰਘ

Wednesday, Apr 24, 2019 - 08:17 PM (IST)

10 ਸਾਲ ਦੀ ਉਮਰ ''ਚ ਹੋ ਗਿਆ ਸੀ ਜਿਣਸੀ ਸ਼ੋਸ਼ਣ ਦਾ ਸ਼ਿਕਾਰ : ਜਗਮੀਤ ਸਿੰਘ

ਟੋਰਾਂਟੋ - ਭਾਰਤੀ ਮੂਲ ਦੇ ਕੈਨੇਡਾ 'ਚ ਵਿਰੋਧੀ ਧਿਰ ਦੇ ਨੇਤਾ ਜਗਮੀਤ ਸਿੰਘ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ 10 ਸਾਲ ੇਦੇ ਸਨ ਤਾਂ ਉਨ੍ਹਾਂ ਦੇ ਤਾਇਕਵਾਂਡੋ ਕੋਚ ਨੇ ਉਸ ਦਾ ਜਿਣਸੀ ਸ਼ੋਸ਼ਣ (ਯੌਨ ਉਤਪੀੜਣ) ਕੀਤਾ ਸੀ ਅਤੇ ਇਸ ਸ਼ੋਸ਼ਣ ਦੇ ਬਾਰੇ 'ਚ ਉਨ੍ਹਾਂ ਨੇ ਕਦੇ ਕੁਝ ਨਹੀਂ ਕਿਹਾ।
ਗਲੋਬਲ ਨਿਊਜ਼ ਮੁਤਾਬਕ, ਨਿਊ ਡੈਮੋਕ੍ਰੇਟਿਕ ਪਾਰਟੀ ਦੇ 40 ਸਾਲਾ ਸਿੱਖ ਨੇਤ ਨੇ ਆਪਣੀ ਸਵੈ-ਜੀਵਨੀ 'ਚ ਆਖਿਆ ਹੈ ਕਿ ਇਹ ਘਟਨਾ 1980 ਦੇ ਦਹਾਕੇ 'ਚ ਹੋਈ ਸੀ ਜਦੋਂ ਉਹ ਵਿੰਡਸਰ, ਓਨਟਾਰੀਓ 'ਚ ਰਹਿ ਰਹੇ ਸਨ। ਸਿੰਘ ਨੇ ਪਿਛਲੇ ਮਹੀਨੇ ਕੈਨੇਡਾ ਦੀ ਸਿਆਸਤ 'ਚ ਉਦੋਂ ਇਤਿਹਾਸ ਰਚਿਆ ਜਦੋਂ ਉਨ੍ਹਾਂ ਨੇ ਦੇਸ਼ ਦੀ ਇਕ ਵੱਡੀ ਵਿਰੋਧੀ ਪਾਰਟੀ ਵੱਲੋਂ 'ਹਾਊਸ ਆਫ ਕਾਮਨਸ' 'ਚ ਪਹਿਲੇ ਅਸ਼ਵੇਤ ਨੇਤਾ ਦੇ ਰੂਪ 'ਚ ਸ਼ੁਰੂਆਤ ਕੀਤੀ।
ਆਪਣੀ ਕਿਤਾਬ 'ਲਵ ਐਂਡ ਕਰੇਜ਼ : ਮਾਈ ਸਟੋਰੀ ਆਫ ਫੈਮਿਲੀ, ਰਿਜ਼ਾਲਯੰਸ ਐਂਡ ਓਵਰਕਮਿੰਗ ਦਿ ਐਨਐਕਸਪੈਕਟੇਡ' 'ਚ ਉਨ੍ਹਾਂ ਨੇ ਘਟਨਾ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਚ ਦੀ ਬਾਅਦ 'ਚ ਮੌਤ ਹੋ ਗਈ। ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਦੂਜੇ ਲੋਕਾਂ ਨੂੰ ਵੀ ਅਹਿਸਾਸ ਹੋਵੇਗਾ ਕਿ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ ਅਤੇ ਉਨ੍ਹਾਂ ਨੂੰ ਖੁਲ੍ਹ ਕੇ ਬੋਲਣਾ ਚਾਹੀਦਾ ਹੈ।
ਦੱਸ ਦਈਏ ਕਿ ਐੱਨ. ਡੀ. ਪੀ. ਲੀਡਰ ਜਗਮੀਤ ਸਿੰਘ ਇਸ ਸਾਲ ਅਕਤੂਬਰ 'ਚ ਹੋ ਰਹੀਆਂ ਪ੍ਰਧਾਨ ਮੰਤਰੀ ਦੀਆਂ ਚੋਣਾਂ 'ਚ ਖੜ੍ਹੇ ਹੋਣਗੇ। ਕੈਨੇਡਾ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਆਪਣੇ ਚੋਣ ਪ੍ਰਚਾਰ ਅਤੇ ਵੋਟਰਾਂ ਨੂੰ ਉਕਸਾਉਣ ਲਈ ਨਵੇਂ-ਨਵੇਂ ਵਾਅਦੇ ਕਰ ਰਹੀ ਹੈ।


author

Khushdeep Jassi

Content Editor

Related News