ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਦਾਤੀ ਮਾਰ ਕੇ ਕੀਤਾ ਜ਼ਖਮੀ
Sunday, Feb 04, 2018 - 03:48 PM (IST)

ਭਵਾਨੀਗੜ੍ਹ (ਵਿਕਾਸ/ਅੱਤਰੀ)—ਪਿੰਡ ਕਪਿਆਲ ਦੇ ਇਕ ਵਿਅਕਤੀ ਨੂੰ ਦਾਤੀ ਮਾਰ ਕੇ ਜ਼ਖਮੀ ਕਰਨ 'ਤੇ ਸਦਰ ਸੰਗਰੂਰ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ । ਜ਼ੇਰੇ ਇਲਾਜ ਲਛਮਣ ਸਿੰਘ ਪੁੱਤਰ ਜੀਤ ਸਿੰਘ ਵਾਸੀ ਕਪਿਆਲ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਪਿੰਡ 'ਚ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੈ ਅਤੇ ਪਿੰਡ ਵਾਸੀ ਜਸਪਾਲ ਸਿੰਘ ਉਰਫ ਘੀਕਾ ਉਸ ਨਾਲ ਖਾਰ ਖਾਂਦਾ ਹੈ। ਇਸੇ ਰੰਜਿਸ਼ ਕਾਰਨ ਜਸਪਾਲ ਸਿੰਘ ਨੇ ਉਸ ਨੂੰ ਗਲੇ 'ਤੇ ਦਾਤੀ ਨਾਲ ਵਾਰ ਕਰ ਕੇ ਜ਼ਖਮੀ ਕਰ ਦਿੱਤਾ । ਪੁਲਸ ਨੇ ਲਛਮਣ ਸਿੰਘ ਦੇ ਬਿਆਨਾਂ 'ਤੇ ਜਸਪਾਲ ਸਿੰਘ ਉਰਫ ਘੀਕਾ ਵਾਸੀ ਕਪਿਆਲ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ । ਮੁਲਜ਼ਮ ਦੀ ਗ੍ਰਿਫਤਾਰੀ ਅਜੇ ਬਾਕੀ ਹੈ।