ਇਨਸਾਫ ਨਾ ਮਿਲਣ ’ਤੇ ਪੀਡ਼ਤ ਪਤੀ ਨੇ ਪਰਿਵਾਰ ਸਮੇਤ ਮਰਨ ਵਰਤ ’ਤੇ ਬੈਠਣ ਦੀ ਦਿੱਤੀ ਚਿਤਾਵਨੀ
Tuesday, Jun 12, 2018 - 06:25 AM (IST)

ਅੰਮ੍ਰਿਤਸਰ, (ਅਗਨੀਹੋਤਰੀ)- ਪਿਛਲੇ ਸਾਲ ਇਕ ਨਿੱਜੀ ਹਸਪਤਾਲ ਵਿਚ ਪਤਨੀ ਦੀ ਹੋਈ ਮੌਤ ਸਬੰਧੀ ਪੀਡ਼ਤ ਪਤੀ ਸਤੀਸ਼ ਕੁਮਾਰ ਵਲੋਂ ਜ਼ਿਲਾ ਡੀ.ਸੀ. ਦਫਤਰ ਮਾਨਵ ਅਧਿਕਾਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਹਰੀਸ਼ ਕੁਮਾਰ ਹੀਰਾ ਦੀ ਅਗਵਾਈ ’ਚ ਪੱਤਰ ਸੌਂਪਿਆ ਗਿਆ ਤੇ ਪੀਡ਼ਤ ਨੇ ਮੰਗ -ਪੱਤਰ ’ਚ ਇਨਸਾਫ ਦੀ ਗੁਹਾਰ ਲਾਈ ਤੇ ਇਨਸਾਫ ਨਾ ਮਿਲਣ ’ਤੇ ਪਰਿਵਾਰ ਸਮੇਤ ਮਰਨ ਵਰਤ ਦੀ ਚਿਤਾਵਨੀ ਦਿੱਤੀ।
ਪੀਡ਼ਤ ਨੇ ਏ.ਡੀ.ਸੀ. ਸੁਭਾਸ਼ ਚੰਦਰ ਨੂੰ ਮੰਗ-ਪੱਤਰ ਸੌਂਪਦਿਆਂ ਜਾਣਕਾਰੀ ਦਿੱਤੀ ਕਿ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਉਪਰੋਕਤ ਮਾਮਲੇ ਸਬੰਧੀ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਜਿਸ ’ਤੇ ਪ੍ਰਸ਼ਾਸਨ ਵਲੋਂ ਕਥਿਤ ਡਾਕਟਰ ਤੇ ਹਸਪਤਾਲ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀਡ਼ਤ ਨੇ ਕਥਿਤ ਤੌਰ ’ਤੇ ਦੋਸ਼ ਲਾਇਆ ਕਿ ਉਨ੍ਹਾਂ ਪਿਛਲੇ ਸਮੇਂ ਦੌਰਾਨ ਉਨ੍ਹਾਂ ਵਲੋਂ ਵੱਖ-ਵੱਖ ਪੱਤਰਾਂ ਦੁਆਰਾ ਕਈ ਉੱਚ ਅਧਿਕਾਰੀਆਂ ਨੂੰ ਅਪਣੀ ਪਤਨੀ ਦੀ ਨਿੱਜੀ ਹਸਪਤਾਲ ਵਿਚ ਹੋਈ ਮੌਤ ਦੀ ਜਾਂਚ ਦੇ ਸਮੇਂ ਡਾਕਟਰਾਂ ਦੀ ਮੈਡੀਕਲ ਯੋਗਤਾ ਤੇ ਹਸਪਤਾਲ ਦੀ ਮਾਨਤਾ ਦੀ ਭੂਮਿਕਾ ’ਤੇ ਸ਼ੱਕ ਜਤਾਇਆ ਸੀ ਪਰ ਡਾਕਟਰਾਂ ਦਾ ਰਾਜਨੀਤਕ ਰਸੂਖ ਹੋਣ ’ਤੇ ਕਥਿਤ ਡਾਕਟਰਾਂ ਦੀ ਯੋਗਤਾ ਤੇ ਹਸਪਤਾਲ ਦੀ ਭੂਮਿਕਾ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ।
ਪੀਡ਼ਤ ਨੇ ਕਥਿਤ ਤੌਰ ’ਤੇ ਕਿਹਾ ਕਿ ਉਪਰੋਕਤ ਹਸਪਤਾਲ ਗੈਰ -ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਪਰੋਕਤ ਹਸਪਤਾਲ ’ਤੇ ਜਲਦ ਤੋਂ ਜਲਦ ਕਾਨੂੰਨੀ ਕਰਵਾਈ ਕਰ ਕੇ ਬੰਦ ਕਰਵਾਇਆ ਜਾਵੇ ਤਾਂ ਜੋ ਲੋਕਾਂ ਦੀ ਜਾਨ- ਮਾਲ ਤਹਿਤ ਕਿਸੇ ਦਾ ਪਰਿਵਾਰ ਉਜਡ਼ ਤੋਂ ਬਚ ਸਕੇ। ਅਖੀਰ ’ਚ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਥਿਤ ਡਾਕਟਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਆਪਣੇ ਪਰਿਵਾਰ ਸਮੇਤ 28 ਜੂਨ ਨੂੰ ਭੰਡਾਰੀ ਪੁਲ ’ਤੇ ਮਰਨ ਵਰਤ ’ਤੇ ਬੈਠਣਗੇ ਜਿਸ ’ਤੇ ਮਾਨਵ ਅਧਿਕਾਰ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਪੀਡ਼ਤ ਦਾ ਹਰ ਅੰਦੋਲਨ ’ਚ ਸਾਥ ਦੇਣ ਦਾ ਭਰੋਸਾ ਦਿੱਤਾ।
ਮੰਗ -ਪੱਤਰ ਲੈਂਦੇ ਏ.ਡੀ.ਸੀ. ਸੁਭਾਸ਼ ਚੰਦਰ ਨੇ ਪੀਡ਼ਤ ਸਤੀਸ਼ ਕੁਮਾਰ ਨੂੰ ਵਿਸ਼ਵਾਸ ਦਿਵਾਇਆ ਕਿ 15 ਦਿਨ ਦੇ ਅੰਦਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਹਰੀਸ਼ ਸ਼ਰਮਾ ਹੀਰਾ ਲੀਗਲ ਅਡਵਾਈਜ਼ਰ ਐਡਵੋਕੇਟ ਸੰਯਮ ਸ਼ਰਮਾ, ਐਡਵੋਕੇਟ ਸਿਧਾਰਥ ਸ਼ਰਮਾ, ਪ੍ਰਦੇਸ਼ ਵਪਾਰ ਮੰਡਲ ਦੇ ਉਪ ਚੇਅਰਮੈਨ ਬਖਸ਼ਿੰਦਰ ਸਿੰਘ ਬਿੱਲਾ, ਅਨਿਲ ਸ਼ੁਕਲਾ, ਅਮਿਤ ਗਲਹੋਤਰਾ ਸਨ।