ਪੰਜਾਬ ਕਾਂਗਰਸ ਨੂੰ ਝਟਕਾ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਨੇ ਫੜਿਆ ਭਾਜਪਾ ਦਾ ਪੱਲਾ
Friday, Sep 22, 2023 - 06:31 PM (IST)
ਪਟਿਆਲਾ- ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ, ਸਾਬਕਾ ਪ੍ਰਧਾਨ ਐੱਨ. ਐੱਸ. ਯੂ. ਆਈ. ਅਕਸ਼ੇ ਸ਼ਰਮਾ ਨੇ ਆਪਣੇ ਸਾਰੇ ਅਹੁਦਿਆਂ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਅਕਸ਼ੇ ਸ਼ਰਮਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋ ਗਏ। ਜਿਸ 'ਤੇ ਸੁਨੀਲ ਜਾਖੜ ਨੇ ਅਕਸ਼ੇ ਸ਼ਰਮਾ ਦਾ ਪਾਰਟੀ 'ਚ ਸ਼ਾਮਲ ਹੋਣ ਲਈ ਸਵਾਗਤ ਕੀਤਾ। ਸੁਨੀਲ ਜਾਖੜ ਨੇ ਕਿਹਾ ਕਿ ਅਕਸ਼ੇ ਨੇ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਦੀ ਕਾਰਜਗੁਜਾਰੀ ਦੇ ਚੱਲਦਿਆਂ ਇਹ ਫ਼ੈਸਲਾ ਲਿਆ ਹੈ।
ਇਸ ਦੇ ਨਾਲ ਅਕਸ਼ੇ ਸ਼ਰਮਾ ਨੇ ਕਿਹਾ ਲੋਕ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਰਹੇ ਹਨ, ਕਿਉਂਕਿ ਉਨ੍ਹਾਂ 'ਚ ਜ਼ਰੂਰ ਕੋਈ ਕਮੀ ਹੋਵੇਗੀ। ਉਨ੍ਹਾਂ ਕਿਹਾ ਕਿ ਆਉਂਣ ਵਾਲੇ ਸਮੇਂ 'ਚ ਅਸੀਂ ਭਾਜਪਾ ਦਾ ਪਰਿਵਾਰ ਵਧੇਗਾ ਅਤੇ ਗਰਾਊਂਡ ਲੈਵਲ 'ਤੇ ਕੰਮ ਕੀਤੇ ਜਾਣਗੇ। ਇਸ ਦੌਰਾਨ ਅਕਸ਼ੇ ਸ਼ਰਮਾ ਨੇ ਕਾਂਗਰਸ ਪ੍ਰਧਾਨ ਖੜਗੇ ਨੂੰ ਪੱਤਰ ਲਿਖਿਆ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਮੈਂ ਵਧਾਈ ਦਿੰਦਾ ਹਾਂ ਕਿ ਪੰਜਾਬ ਕਾਂਗਰਸ ਆਪਣੇ ਉਸ ਟੀਚੇ ਵੱਲ ਪੂਰੇ ਜ਼ੋਰਾਂ ਸ਼ੋਰਾਂ ਨਾਲ ਵੱਧ ਰਹੀ, ਜਿਸ 'ਚ ਕਾਂਗਰਸ ਸਿਰਫ਼ ਕਾਂਗਰਸੀ ਲੀਡਰਾਂ ਦੇ ਬੱਚਿਆਂ ਤੋਂ ਬਿਨਾਂ ਕਿਸੇ ਵੀ ਆਮ ਘਰ ਦੇ ਬੱਚੇ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ, ਫਿਰ ਚਾਹੇ ਉਸ ਲਈ ਕਿਸੇ ਵੀ ਆਮ ਨੌਜਵਾਨ ਦਾ ਸਿਆਸੀ ਕਤਲ ਹੀ ਕਿਉਂ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਲਈ ਦੇਣ ਲਈ ਉਦਾਹਰਣਾਂ ਬਹੁਤ ਨੇ।
ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 536ਵੇਂ ਵਿਆਹ ਪੁਰਬ 'ਤੇ ਬਟਾਲਾ 'ਚ ਸਜਾਇਆ ਮਹਾਨ ਨਗਰ ਕੀਰਤਨ, ਦੇਖੋ ਤਸਵੀਰਾਂ
ਅਕਸ਼ੇ ਸ਼ਰਮਾ ਨੇ ਅੱਗੇ ਲਿਖਿਆ ਕਿ ਮੈਂ ਜਾਂਦੀ ਵਾਰ ਬੇਨਤੀ ਕਰਦਾ ਹਾਂ ਕਿ ਰੱਬ ਦੇ ਵਾਸਤੇ ਤਰਸ ਖਾਓ, ਉਨ੍ਹਾਂ ਆਮ ਨੌਜਵਾਨਾਂ 'ਤੇ ਜਿੰਨਾ ਦੇ ਪਿਓ ਮੰਤਰੀ ਨਹੀਂ ਹਨ ਪਰ ਉਨ੍ਹਾਂ ਦੀਆਂ ਭਾਵਨਾਵਾਂ ਵੀ ਬੱਚਿਆਂ ਦੀਆਂ ਤਰੱਕੀ ਦੇਖਣਾ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਤੁਹਾਡੀ ਪਾਰਟੀ ਲਈ ਦਿਨ ਰਾਤ ਕੰਮ ਕਰ ਰਹੇ ਹਨ। ਇਸ ਚੀਜ਼ ਤੋਂ ਅਣਜਾਣ ਵੀ ਪਤਾ ਨਹੀਂ ਕਦੋਂ ਕਿਸੇ ਲੀਡਰ ਦਾ ਬੱਚਾ ਪੈਰਾਸ਼ੂਟ ਰਾਹੀਂ ਉੱਤਰ ਉਨ੍ਹਾਂ ਦੇ ਹਰ ਸੁਫ਼ਨੇ ਨੂੰ ਆਪਣੇ ਬਾਪ ਦੇ ਸਿਆਸੀ ਰੁਤਬੇ ਹੇਠ ਰੱਦ ਕਰ ਕੇ ਉਨ੍ਹਾਂ ਦਾ ਸਿਆਸੀ ਕਤਲ ਕਰ ਦੇਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਗੱਭਰੂ ਦੀਆਂ ਨਿਊਜ਼ੀਲੈਂਡ ਤੱਕ ਗੱਲਾਂ, ਹਾਸਲ ਕੀਤੀ ਵੱਡੀ ਪ੍ਰਾਪਤੀ
ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੇਰਾ ਪੰਜਾਬ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਨੂੰ ਸੁਨੇਹਾ ਹੈ ਕਿ ਇਕ ਅੰਗਰੇਜ਼ੀ ਦੀ ਕਹਾਵਤ ਹੈ ਅਤੇ ਕੁਦਰਤ ਦਾ ਅਸੂਲ ਹੈ ਕਿ what goes around, comes around (ਭਾਵ ਜਿਸ ਤਰ੍ਹਾਂ ਦਾ ਕੰਮ ਕਰੋਗੇ ਉਸ ਤਰ੍ਹਾਂ ਦਾ ਹੀ ਫ਼ਲ ਮਿਲੇਗਾ) । ਉਨ੍ਹਾਂ ਕਿਹਾ ਮੈਂ ਫਿਰ ਵੀ ਪਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਤੁਹਾਡੇ ਬੱਚਿਆਂ ਨੂੰ ਅਜਿਹੀ ਬੇਇਨਸਾਫ਼ੀ ਦਾ ਮੂੰਹ ਨਾ ਦੇਖਣਾ ਪਵੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8