ਕੇਂਦਰ ਸਰਕਾਰ ਨੇ ਗੰਨੇ ਦੇ ਰੇਟ ਵਿਚ ਨਾ ਮਾਤਰ ਵਾਧਾ ਕਰਕੇ ਕਿਸਾਨਾਂ ਨਾਲ ਕੀਤਾ ਕੋਝਾ ਮਜ਼ਾਕ
Saturday, Aug 22, 2020 - 08:37 AM (IST)
ਟਾਂਡਾ ਉੜਮੁੜ(ਵਰਿੰਦਰ ਪੰਡਿਤ) - ਦੋਆਬਾ ਕਿਸਾਨ ਕਮੇਟੀ ਦੀ ਮੀਟਿੰਗ ਮੁੱਖ ਦਫਤਰ ਵਿਚ ਹੋਈ ਜਿਸ ਵਿਚ ਕੇਂਦਰ ਸਰਕਾਰ ਵੱਲੋਂ ਗੰਨੇ ਦੇ ਭਾਅ ਵਿਚ ਕੀਤੇ 10 ਰੁਪਏ ਪ੍ਰਤੀ ਕੁਇੰਟਲ ਵਾਧੇ ਨੂੰ ਜਥੇਬੰਦੀ ਨਾਲ ਜੁੜੇ ਕਿਸਾਨਾਂ ਨੇ ਇਕ ਕੋਝਾ ਮਜ਼ਾਕ ਕਰਾਰ ਦਿੱਤਾ ਹੈ | ਇਸ ਦੌਰਾਨ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਆਪਣੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਸਬੂਤ ਦਿੰਦੇ ਕੀਤਾ ਇਹ ਵਾਧਾ ਖੇਤੀ ਖ਼ਰਚਿਆਂ ਅਤੇ ਡੀਜ਼ਲ ਦੇ ਹੋਏ ਵਾਧੇ ਅਨੁਸਾਰ ਬਹੁਤ ਘੱਟ ਹੈ | ਪੰਜਾਬ ਸਰਕਾਰ ਵੱਲੋਂ ਵੀ ਕਈ ਸਾਲਾਂ ਤੋਂ ਗੰਨੇ ਦੇ ਰੇਟ ਵਿਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਪਿਛਲੇ ਕਈ ਸਾਲਾਂ ਤੋਂ ਗੰਨੇ ਦਾ ਰੇਟ 310 ਰੁਪਏ ਹੀ ਚੱਲ ਰਿਹਾ ਹੈ | ਪ੍ਰੰਤੂ ਗੰਨੇ ਦੀ ਫ਼ਸਲ ਤੇਲ , ਲੇਬਰ ਵਧੇ ਹੋਏ ਖਾਦਾ ਦੇ ਰੇਟ ਅਸਮਾਨੀ ਚੜ੍ਹਨ ਨਾਲ ਗੰਨਾ ਕਾਸ਼ਤਕਾਰਾਂ ਕਿਸਾਨ ਘਾਟੇ ਵੱਲ ਜਾਣ ਲੱਗ ਪਿਆ ਹੈ |
ਚੌਹਾਨ ਨੇ ਮੰਗ ਕਰਦੇ ਕਿਹਾ ਗੰਨੇ ਦਾ ਰੇਟ ਸਰਕਾਰ 400 ਰੁਪਏ ਸੀਜ਼ਨ ਚੱਲਣ ਤੋਂ ਪਹਿਲਾਂ ਐਲਾਨ ਕਰੇ | ਇਸ ਸੰਬੰਧ ਵਿਚ ਅਗਲੇ ਹਫਤੇ ਕਮੇਟੀ ਅਤੇ ਕਿਸਾਨਾਂ ਵੱਲੋਂ ਡੀ.ਸੀ ਹੁਸ਼ਿਆਰਪੁਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ | ਇਸ ਮੌਕੇ ਅਮਰਜੀਤ ਸਿੰਘ ਸੰਧੂ, ਜਰਨੈਲ ਸਿੰਘ ਕੁਰਾਲਾ, ਮੋਦੀ ਕੁਰਾਲਾ,ਜੁਝਾਰ ਸਿੰਘ, ਰਣਜੀਤ ਸਿੰਘ ਬਾਜਵਾ, ਸਤਪਾਲ ਸਿੰਘ ਮਿਰਜ਼ਾਪੁਰ, ਹੀਰਾ ਮਿਰਜ਼ਾਪੁਰ, ਬਲਬੀਰ ਸਿੰਘ ਸੋਹੀਆਂ, ਅਮਰਜੀਤ ਸਿੰਘ ਮੂਨਕਾਂ, ਕਰਮਜੀਤ ਜਾਜਾ, ਜੱਸ ਟਾਂਡਾ, ਬਲਬੀਰ ਬਾਜਵਾ, ਰਮਨ ਬਸੀ, ਪ੍ਰਿਤਪਾਲ ਸਿੰਘ ਸੈਨਪੁਰ, ਤਾਰਾ ਬਾਹਟੀਵਾਲ ਆਦਿ ਮੌਜੂਦ ਸਨ | ਫੋਟੋ ਫਾਈਲ : 21 ਐੱਚ ਐੱਸ ਪੀ ਐੱਚ ਪੰਡਿਤ 2 ਕੈਪਸ਼ਨ : ਮੀਟਿੰਗ ਦੌਰਾਨ ਗੰਨੇ ਦੇ ਰੇਟ ਨੂੰ ਲੈਕੇ ਆਪਣਾ ਵਿਰੋਧ ਦਰਜ ਕਰਵਾਉਂਦੇ ਦੋਆਬਾ ਕਿਸਾਨ ਕਮੇਟੀ ਦੇ ਮੈਂਬਰ ਅਤੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ |