ਦੋ ਮੌਜੂਦਾ ਐੱਮ.ਪੀ. ਭਾਜਪਾ ਦੇ ਹੋਣ ਲੱਗੇ ਨੇੜੇ ਤੇੜੇ! ਰਾਜਸੀ ਗਲਿਆਰਿਆਂ ’ਚ ਚਰਚਾ

Monday, Jun 12, 2023 - 09:33 PM (IST)

ਦੋ ਮੌਜੂਦਾ ਐੱਮ.ਪੀ. ਭਾਜਪਾ ਦੇ ਹੋਣ ਲੱਗੇ ਨੇੜੇ ਤੇੜੇ! ਰਾਜਸੀ ਗਲਿਆਰਿਆਂ ’ਚ ਚਰਚਾ

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ’ਚੋਂ ਵੱਡੀ ਪਾਰਟੀ ਨਾਲ ਸਬੰਧਤ ਦੋ ਮੈਂਬਰ ਪਾਰਲੀਮੈਂਟ ਅੱਜ ਕੱਲ ਭਾਜਪਾ ਦੀ ਛਤਰੀ ’ਤੇ ਮੰਡਰਾ ਰਹੇ ਹਨ, ਜਿਸ ਦੀ ਖ਼ਬਰ ਰਾਜਸੀ ਗਲਿਆਰਿਆਂ ’ਚ ਉੱਡ ਚੁੱਕੀ ਹੈ। ਇਸ ਉੱਡ ਰਹੀ ਖ਼ਬਰ ’ਚ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਆਪਣੇ ਬਲਬੂਤੇ ’ਤੇ ਲੜਨ ਦੇ ਰੋਂਅ ਵਿਚ ਹੈ ਜਿਸ ਦੇ ਚਲਦੇ ਕਾਂਗਰਸ ਵਿਚ ਵੱਡਾ ਆਧਾਰ ਰੱਖਣ ਵਾਲੇ ਮੌਜੂਦਾ ਐੱਮ.ਪੀ. ਉਨ੍ਹਾਂ ਦੀ ਪਕੜ ਵਿਚ ਹੁਣੇ ਹੀ ਆ ਗਏ। ਲੋਕ ਸਭਾ ਚੋਣਾਂ ਵਿਚ ਅਜੇ 10 ਮਹੀਨੇ ਪਏ ਹੋਣ ’ਤੇ ਭਾਜਪਾ ਉਨ੍ਹਾਂ ਦੋ ਐੱਮ.ਪੀ. ਨੂੰ ਆਪਣੀ ਰਾਜਸੀ ਛਤਰੀ ’ਤੇ ਅਗਸਤ ਜਾਂ ਸਤੰਬਰ ਵਿਚ ਉੱਤਰ ਕੇ ਵੱਡੀ ਸੰਨ੍ਹ ਲਗਾ ਸਕਦੀ ਹੈ ਕਿਉਂਕਿ ਉਦੋਂ ਚੋਣਾਂ ਵਿਚ ਸਿਰਫ਼ 4 ਮਹੀਨੇ ਰਹਿੰਦੇ ਹੋਣਗੇ ਤੇ ਫਿਰ ਉਨ੍ਹਾਂ ’ਚ ਸ਼ਾਮਲ ਹੋਣ  ਵਾਲੇ ਐੱਮ.ਪੀ. ਸੱਜਣਾਂ ਦੇ ਹਲਕੇ ’ਚ ਜ਼ਿਮਨੀ ਚੋਣ ਦਾ ਟੰਟਾ ਮੁੱਕ ਜਾਵੇਗਾ।

ਇਹ ਵੀ ਪੜ੍ਹੋ : ਨਵੀਂ ਵਾਰਡਬੰਦੀ ਮੁਤਾਬਕ ਚੰਡੀਗੜ੍ਹ ’ਚ ਤਿਆਰ ਹੋ ਰਹੇ ਵਾਰਡਾਂ ਦੇ ਨਕਸ਼ੇ, ਜਲਦ ਹੀ ਨੋਟੀਫਿਕੇਸ਼ਨ ਹੋਣ ਦੀ ਸੰਭਾਵਨਾ

ਇਹ ਐੱਮ.ਪੀ. ਕੌਣ ਹਨ ਤੇ ਹੁਣ ਕਿਹੜੇ ਹਲਕੇ ਵਿਚ ਜੇਤੂ ਹਨ। ਇਸ ਬਾਰੇ ਭਾਵੇਂ ਦੱਬੀ ਜ਼ੁਬਨ ਵਿਚ ਭਾਜਪਾ ਨੇਤਾ ਆਪਣੇ ਨੇੜੇ ਦਿਆਂ ਨੂੰ ਜ਼ਰੂਰ ਦੱਸ ਰਹੇ ਹਨ ਪਰ ਜਨਤਕ ਤੌਰ ’ਤੇ ਖਾਮੋਸ਼ ਹੀ ਹਨ। ਹੋਰ ਨਾ ਕਿਧਰੇ ਨਿਕਲ ਜਾਣ।

ਇਹ ਵੀ ਪੜ੍ਹੋ : ਸਮਾਰਟ ਸਿਟੀ ਦਾ ਪੈਸਾ ਖਾਣ ਵਾਲਿਆਂ ਨੂੰ ਹੁਣ ਵਿਜੀਲੈਂਸ ਜਾਂਚ ਦਾ ਡਰ ਸਤਾਉਣ ਲੱਗਾ, ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਖ਼ਰਾਬ ਹੋਈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News