ਡੇਂਗੂ ਕਾਰਨ ਪਾਣੀ ਵਾਲੇ ਕੱਚੇ ਨਾਰੀਅਲ ਦੀ ਵਰਤੋਂ ਦਾ ਰੁਝਾਨ ਵਧਿਆ

Sunday, Oct 27, 2024 - 03:41 PM (IST)

ਡੇਂਗੂ ਕਾਰਨ ਪਾਣੀ ਵਾਲੇ ਕੱਚੇ ਨਾਰੀਅਲ ਦੀ ਵਰਤੋਂ ਦਾ ਰੁਝਾਨ ਵਧਿਆ

ਬਨੂੜ (ਗੁਰਪਾਲ) : ਪੰਜਾਬ 'ਚ ਹੁਣ ਭਗਤੀ ਵਾਲੇ ਨਾਰੀਅਲ ਦੇ ਨਾਲ ਹੀ ਡੇਂਗੂ ਦੇ ਡੰਗ ਤੋਂ ਬਚਣ ਲਈ ਪਾਣੀ ਵਾਲੇ ਕੱਚੇ ਨਾਰੀਅਲ ਦੀ ਵਰਤੋਂ ਕੀਤੀ ਜਾਣ ਲੱਗੀ ਹੈ। ਇਸ ਤੋਂ ਪਹਿਲਾਂ ਕੱਚੇ ਨਾਰੀਅਲ ਦੇ ਪਾਣੀ ਦੀ ਵਰਤੋਂ ਵੱਡੇ-ਵੱਡੇ ਸ਼ਹਿਰਾਂ 'ਚ ਹੀ ਕੀਤੀ ਜਾਂਦੀ ਸੀ ਪਰ ਡੇਂਗੂ ਦੇ ਡੰਗ ਕਾਰਨ ਹਰ ਛੋਟੇ-ਵੱਡੇ ਕਸਬੇ ਤੋਂ ਸ਼ਹਿਰ 'ਚ ਇਸਦੀ ਵਰਤੋਂ ਹੋਣ ਲੱਗ ਪਈ ਹੈ। ਇਸ ਦਾ ਕਾਰਨ ਹੈ ਕਿ ਇਹ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਖ਼ਾਸ ਕਰਕੇ ਡੇਂਗੂ ਅਤੇ ਸਰੀਰਕ ਸੈੱਲਾਂ ਦੇ ਘਟਣ ਵਾਲੇ ਮਰੀਜ਼ਾਂ ਨੂੰ ਕੱਚੇ ਨਾਰੀਅਲ ਦਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਸ ਤੋਂ ਪਹਿਲਾਂ ਪੰਜਾਬ 'ਚ ਨਾਰੀਅਲ ਦੀ ਵਰਤੋਂ ਸਿਰਫ ਭਗਤੀ ਲਈ ਹੀ ਕੀਤੀ ਜਾਂਦੀ ਸੀ। ਜਾਣਕਾਰੀ ਦਿੰਦਿਆ ਇਲਾਕੇ ਦੇ ਉੱਘੇ ਸਮਾਜ ਸੇਵੀ ਅਵਤਾਰ ਸਿੰਘ ਕਾਲਾ ਫ਼ੌਜੀ ਕਾਲੋਨੀ ਅਤੇ ਅਸ਼ੋਕ ਕੁਮਾਰ ਬੂਟਾ ਸਿੰਘ ਵਾਲਾ ਨੇ ਦੱਸਿਆ ਕਿ ਦੂਜੇ ਸੂਬਿਆਂ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਕੱਚੇ ਨਾਰੀਅਲ ਖਾਣ ਦੀ ਆਦਤ ਨਹੀਂ ਹੈ। ਇਸ ਦੀ ਸਿਰਫ ਵਰਤੋਂ ਪੂਜਾ ਭਗਤੀ ਲਈ ਹੀ ਕਰਦੇ ਸਨ। ਉਨ੍ਹਾਂ ਕਿਹਾ ਕਿ ਸੂਬੇ 'ਚ ਵੱਧ ਰਹੇ ਡੇਂਗੂ ਕਾਰਨ ਹੁਣ ਲੋਕਾਂ ਨੂੰ ਕੱਚੇ ਨਾਰੀਅਲ ਦਾ ਪਾਣੀ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ, ਜਿਸ ਕਾਰਨ ਸੂਬੇ ਦੇ ਹਰੇਕ ਛੋਟੇ-ਵੱਡੇ ਸ਼ਹਿਰ ਅਤੇ ਕਸਬੇ 'ਚ ਕੱਚੇ ਨਾਰੀਅਲ ਦੀ ਮੰਗ ਵੱਧ ਗਈ ਹੈ।

ਸਹਿਰ 'ਚ ਵੱਖ-ਵੱਖ ਥਾਵਾਂ 'ਤੇ ਕੱਚੇ ਨਾਰੀਅਲ ਵੇਚਣ ਵਾਲੇ ਦੁਕਾਨਦਾਰਾਂ ਨਾਲ ਦੱਸਿਆ ਕਿ ਲੋਕ ਉਨ੍ਹਾਂ ਕੋਲ ਕੱਚੇ ਨਾਰੀਅਲ ਦਾ ਪਾਣੀ ਪੀਣ ਆਉਂਦੇ ਹਨ। ਨਾਰੀਅਲ ਦਾ ਪਾਣੀ ਸਰੀਰਕ ਕਮਜ਼ੋਰੀ, ਪੁਰਾਣੀ ਕਬਜ਼ ਦੂਰ ਕਰਨ ਇਸ ਦੇ ਨਾਲ ਹੀ ਡੇਂਗੂ ਨੇ ਮਰੀਜ਼ਾਂ ਲਈ ਵੀ ਲਾਭਦਾਇਕ ਹੈ। ਇਸ ਤੋਂ ਇਲਾਵਾ ਨਾਰੀਅਲ ਦਾ ਪਾਣੀ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ 'ਚ ਦਿਨੋਂ-ਦਿਨ ਕੱਚੇ ਨਾਰੀਅਲ ਦੀ ਵਰਤੋਂ ਦਾ ਰੁਝਾਨ ਵੱਧ ਰਿਹਾ ਹੈ।
 


author

Babita

Content Editor

Related News