ਰਸਤਾ ਨਾ ਦੇਣ ’ਤੇ ਟਰੈਕਟਰ ਚਾਲਕ ਦਾ ਕੀਤਾ ਕਤਲ

Sunday, Aug 28, 2022 - 11:31 PM (IST)

ਰਸਤਾ ਨਾ ਦੇਣ ’ਤੇ ਟਰੈਕਟਰ ਚਾਲਕ ਦਾ ਕੀਤਾ ਕਤਲ

ਜਗਰਾਓਂ (ਮਾਲਵਾ)-ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਸੰਗਤ ਨਾਲ ਆ ਰਹੇ ਦੋ ਟਰੈਕਟਰ-ਟਰਾਲੀ ਚਾਲਕਾਂ ’ਚ ਰਸਤੇ ਨੂੰ ਲੈ ਕੇ ਹੋਈ ਬਹਿਸਬਾਜ਼ੀ ਤੋਂ ਬਾਅਦ ਇਕ ਟਰੈਕਟਰ ਚਾਲਕ ਵੱਲੋਂ ਦੂਸਰੇ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਐੱਸ. ਐੱਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਲਵਪ੍ਰੀਤ ਸਿੰਘ ਵਾਸੀ ਕਮਾਲਪੁਰਾ ਤੇ ਗੁਰਪ੍ਰੀਤ ਸਿੰਘ ਵਾਸੀ ਰੂੰਮੀ ਦੋਵੇਂ ਆਪੋ-ਆਪਣੇ ਟਰੈਕਟਰ ਟਰਾਲੀਆਂ ’ਤੇ ਪਿੰਡ ਦੀ ਸੰਗਤ ਲੈ ਕੇ ਗੁਰਦੁਆਰਾ ਨਾਨਕਸਰ ਤੋਂ ਵਾਪਸ ਪਿੰਡਾਂ ਨੂੰ ਜਾ ਰਹੇ ਸਨ। ਰਸਤੇ ਨੂੰ ਲੈ ਕੇ ਦੇਰ ਰਾਤ ਥਾਣਾ ਸਿਟੀ ਦੇ ਬਿਲਕੁਲ ਨੇੜੇ ਆਪਸ ’ਚ ਰਸਤੇ ਨੂੰ ਲੈ ਕੇ ਬਹਿਸ ਪਏ। ਬਹਿਸਦਿਆਂ ਟਰੈਕਟਰ ਚਾਲਕ ਗੁਰਪ੍ਰੀਤ ਸਿੰਘ ਵਾਸੀ ਰੂੰਮੀ ਨੇ ਲਵਪ੍ਰੀਤ ਸਿੰਘ ਦੇ ਸਿਰ ’ਚ ਕੋਈ ਤਿੱਖੀ ਚੀਜ਼ ਮਾਰੀ, ਜਿਸ ਨਾਲ ਲਵਪ੍ਰੀਤ ਟਰੈਕਟਰ ਤੋਂ ਥੱਲੇ ਡਿੱਗ ਪਿਆ ਤੇ ਖੂਨ ਨਾਲ ਲੱਥਪੱਥ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਸੁਖਪਾਲ ਖਹਿਰਾ ਦੀ ਨਸੀਹਤ ’ਤੇ ਰਾਜਾ ਵੜਿੰਗ ਦੀ ਦੋ-ਟੁੱਕ, ਕਿਹਾ- ‘ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ....’

ਇਸੇ ਦੌਰਾਨ ਲਵਪ੍ਰੀਤ ਨੂੰ ਨੇੜਲੇ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਖੇ ਜ਼ੇਰੇ ਇਲਾਜ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ। ਲਵਪ੍ਰੀਤ ਸਿੰਘ ਦੀ ਮੌਤ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਕੁਝ ਘੰਟਿਆਂ ਵਿਚ ਹੀ ਉਸ ਦਾ ਕਤਲ ਕਰਨ ਵਾਲੇ ਗੁਰਪ੍ਰੀਤ ਸਿੰਘ ਵਾਸੀ ਰੂੰਮੀ ਨੂੰ ਗ੍ਰਿਫ਼ਤਾਰ ਕਰ ਲਿਆ।


author

Manoj

Content Editor

Related News