ਜੇਲ ਤੋਂ ਫੋਨ ''ਤੇ ਦਿੱਤੀਆਂ ਧਮਕੀਆਂ, 5 ਖਿਲਾਫ ਪਰਚਾ

Thursday, Nov 23, 2017 - 05:06 AM (IST)

ਫਿਰੋਜ਼ਪੁਰ, (ਕੁਮਾਰ)— ਇਕ ਅਪਰਾਧਿਕ ਮਾਮਲੇ ਨੂੰ ਲੈ ਕੇ ਅਦਾਲਤ ਵਿਚ ਗਵਾਹੀ ਨਾ ਦੇਣ ਲਈ ਨਾਭਾ ਜੇਲ ਤੋਂ ਫੋਨ 'ਤੇ ਧਮਕੀਆਂ ਦੇਣ ਦੇ ਦੋਸ਼ ਵਿਚ ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਲਾਲੀ ਨਾਂ ਦੇ ਵਿਅਕਤੀ ਸਮੇਤ 6 ਲੋਕਾਂ ਖਿਲਾਫ ਪਰਚਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਜਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਗੋਲਡਨ ਇਨਕਲੇਵ ਫਿਰੋਜ਼ਪੁਰ ਸ਼ਹਿਰ ਨੇ ਐੱਸ. ਐੱਸ. ਪੀ. ਫਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਕਿਹਾ ਕਿ ਲਲਿਤ ਕੁਮਾਰ ਉਰਫ ਲਾਲੀ, ਧਰਮੂ, ਤੇਜਿੰਦਰ, ਨਿੰਮਾ, ਅੰਗਰੇਜ਼ ਖਿਲਾਫ ਦੁਕਾਨ ਵਿਚ ਆ ਕੇ ਤੋੜ-ਫੋੜ ਕਰਨ ਅਤੇ ਲੜਾਈ-ਝਗੜਾ ਕਰ ਕੇ ਜ਼ਖਮੀ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਵਾਇਆ ਸੀ, ਜਿਸ ਵਿਚ ਅੱਜ ਸ਼ਿਕਾਇਤਕਰਤਾ ਅਤੇ ਉਸ ਦੇ ਭਰਾ ਦੀ ਅਦਾਲਤ ਵਿਚ ਗਵਾਹੀ ਹੈ। 
ਸ਼ਿਕਾਇਤਕਰਤਾ ਅਨੁਸਾਰ ਕਤਲ ਕੇਸ ਵਿਚ ਨਾਭਾ ਜੇਲ ਵਿਚ ਬੰਦ ਲਾਲੀ ਨੇ ਉਸ ਨੂੰ ਫੋਨ 'ਤੇ ਨਾਜਾਇਜ਼ ਪਰਚੇ ਕਰਵਾਉਣ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਐੱਸ. ਐੱਚ. ਓ. ਥਾਣਾ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਲੋਕੇਸ਼ਨ ਟਰੇਸ ਕਰਵਾਉਣ ਉਪਰੰਤ ਦਿੱਤੀ ਆਡੀਓ ਰਿਕਾਰਡਿੰਗ ਦੇ ਆਧਾਰ 'ਤੇ ਨਾਮਜ਼ਦ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News