ਚੋਰਾਂ ਨੇ 2 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Monday, Jun 12, 2017 - 05:08 AM (IST)
ਹੁਸ਼ਿਆਰਪੁਰ, (ਅਸ਼ਵਨੀ)- ਚੋਰਾਂ ਨੇ ਜਲੰਧਰ ਰੋਡ 'ਤੇ ਪੁਰਾਣੀ ਸਬਜ਼ੀ ਮੰਡੀ ਕੋਲ ਇਕੋ ਸਮੇਂ 2 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਇਕ ਦੁਕਾਨ ਤੋਂ ਨਕਦੀ ਤੇ ਦੂਸਰੀ ਦੁਕਾਨ ਤੋਂ ਬੂਟ ਚੋਰੀ ਕਰ ਲਏ।
ਜਨਤਾ ਬੂਟ ਹਾਊਸ ਦੇ ਮਾਲਕ ਅਮਨ ਦੀਪ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਨੀਵਾਰ ਰਾਤ 9 ਵਜੇ ਦੁਕਾਨ ਬੰਦ ਕਰ ਕੇ ਗਏ, ਜਦ ਸਵੇਰੇ ਵਾਪਸ ਆਏ ਤਾਂ ਦੇਖਿਆ ਕਿ ਅੰਦਰ ਸਾਮਾਨ ਖਿੱਲਰਿਆ ਪਿਆ ਸੀ ਤੇ ਗੱਲੇ 'ਚ ਰੱਖੇ 5 ਤੋਂ 7 ਹਜ਼ਾਰ ਰੁਪਏ ਤੇ ਕੁਝ ਕੀਮਤੀ ਬੂਟ ਗਾਇਬ ਸੀ।
ਇਸੇ ਤਰ੍ਹਾਂ ਨਾਲ ਲੱਗਦੀ ਪਲਾਈਵੁੱਡ ਦੀ ਦੁਕਾਨ ਐੱਨ. ਕੇ. ਵੀ. ਕੇ. 'ਤੇ ਵੀ ਦੁਕਾਨ ਦੇ ਉਪਰ ਲੱਗੇ ਸ਼ਟਰ ਤੋਂ ਅੰਦਰ ਦਾਖਲ ਹੋ ਕੇ ਗੱਲੇ 'ਚ ਰੱਖੇ 15 ਤੋਂ 20 ਹਜ਼ਾਰ ਰੁਪਏ ਚੋਰੀ ਕਰ ਲਏ ਗਏ।
