ਚੋਰਾਂ ਨੇ ਦੋ ਦੁਕਾਨਾਂ ''ਤੇ ਕੀਤਾ ਹੱਥ ਸਾਫ

11/18/2017 12:31:30 AM

ਗੁਰਦਾਸਪੁਰ,   (ਵਿਨੋਦ)-  ਬੀਤੀ ਰਾਤ ਪਿੰਡ ਕੇਸ਼ੋਪੁਰ ਵਿਖੇ ਇਕ ਕਲੀਨਿਕ ਦੀ ਦੁਕਾਨ 'ਤੇ ਚੋਰਾਂ ਨੇ ਚੋਰੀ ਕਰ ਕੇ 1 ਮੋਬਾਇਲ, ਟੇਬਲ ਫੈਨ, 1 ਹਜ਼ਾਰ ਰੁਪਏ ਤੇ ਕੁਝ ਦਵਾਈਆਂ ਚੋਰੀ ਕਰ ਲਈਆਂ।
ਇਸ ਸਬੰਧੀ ਦੁਕਾਨ ਮਾਲਿਕ ਦਲਬੀਰ ਸਿੰਘ ਪੁੱਤਰ ਕੁਲਬੀਰ ਸਿੰਘ ਨਿਵਾਸੀ ਪਿੰਡ ਨਰਪੁਰ ਵਰਸੋਲਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਪਰ ਸਵੇਰੇ ਜਦੋਂ ਆਪਣੀ ਦੁਕਾਨ 'ਤੇ ਆ ਕੇ ਵੇਖਿਆ ਤਾਂ ਸਾਮਾਨ ਖਿੱਲਰਿਆ ਹੋਇਆ ਸੀ ਤੇ ਚੋਰਾਂ ਨੇ ਪਿੱਛੋਂ ਕੰਧ ਪਾੜ ਕੇ ਦੁਕਾਨ 'ਚੋਂ ਚੋਰੀ ਕੀਤੀ ਹੋਈ ਸੀ, ਜਦੋਂ ਸਾਮਾਨ ਦੀ ਜਾਂਚ ਕੀਤੀ ਤਾਂ ਉਕਤ ਸਾਮਾਨ ਦੁਕਾਨ 'ਚੋਂ ਗਾਇਬ ਸੀ। ਇਸ ਸਬੰਧੀ ਥਾਣਾ ਬਹਿਰਾਮਪੁਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨਾਲ ਲੱਗਦੀ ਇਕ ਸਾਈਕਲ ਦੀ ਦੁਕਾਨ 'ਤੇ ਵੀ ਰਾਤ ਨੂੰ ਚੋਰੀ ਹੋਈ ਹੈ।


Related News