ਨਵ-ਵਿਆਹੇ ਜੋੜੇ ਨਾਲ ਵਾਪਰਿਆ ਭਿਆਨਕ ਹਾਦਸਾ, ਪਤੀ ਦੇ ਸਾਹਮਣੇ ਤੜਪ-ਤੜਪ ਕੇ ਨਿਕਲੀ ਪਤਨੀ ਦੀ ਜਾਨ (ਤਸਵੀਰਾਂ)

Monday, Dec 11, 2017 - 10:30 AM (IST)

ਪਠਾਨਕੋਟ (ਸ਼ਾਰਦਾ)- ਮਨਾਲੀ ਤੋਂ ਵਾਪਸ ਪਰਤਦੇ ਸਮੇਂ ਡਿਫੈਂਸ ਰੋਡ 'ਤੇ ਕਾਰ (ਨੰਬਰ ਜੇ. ਕੇ.02 ਬੀ. ਵੀ..-4240) ਕੰਟਰੋਲ ਗੁਆਉਣ ਹੋ ਕੇ ਪਲਟਣ ਤੋਂ ਬਾਅਦ ਰੁੱਖ ਨਾਲ ਜਾ ਟਕਰਾਈ, ਜਿਸ ਨਾਲ ਗੱਡੀ 'ਚ ਸਵਾਰ ਇਕ ਨਵ-ਵਿਆਹੁਤਾ ਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਾਹਪੁਰਕੰਢੀ ਥਾਣੇ ਵਿਚ ਤਾਇਨਾਤ ਏ. ਐੱਸ. ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਹਰਸ਼ਾ ਸ਼ਰਮਾ ਪਤਨੀ ਵਿਪੁਲ ਸ਼ਰਮਾ ਵਾਸੀ ਸਾਰੇ ਜਾਨੀਪੁਰ (ਜੰਮੂ) ਵਜੋਂ ਹੋਈ। 

PunjabKesari
ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪਤੀ ਵਿਪੁਲ ਅਤੇ ਕੁਣਾਲ ਸ਼ਰਮਾ ਤੇ ਉਸ ਦੀ ਪਤਨੀ ਪੂਜਾ ਸ਼ਰਮਾ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਏ. ਐੱਸ. ਆਈ. ਨੇ ਦੱਸਿਆ ਕਿ ਜ਼ਖ਼ਮੀ ਵਿਪੁਲ ਸ਼ਰਮਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਦੋਸਤ ਦੀ ਫੈਮਲੀ ਸਮੇਤ 7 ਦਸੰਬਰ ਨੂੰ ਮਨਾਲੀ ਘੁੰਮਣ ਲਈ ਗਏ ਸੀ ਕਿ ਅੱਜ ਵਾਪਸ ਆਉਂਦੇ ਸਮੇਂ ਉਕਤ ਘਟਨਾ ਵਾਪਰ ਗਈ। ਏ.  ਐੱਸ. ਆਈ. ਨੇ  ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪਤੀ ਵਿਪੁਲ ਸ਼ਰਮਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੇ ਅਧੀਨ ਕਾਰਵਾਈ ਕਰ ਦਿੱਤੀ ਹੈ।

PunjabKesari
ਪਰਿਵਾਰਕ ਮੈਂਬਰ ਪੁੱਜੇ ਹਸਪਤਾਲ 
ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰਕ ਮੈਂਬਰ ਪਠਾਨਕੋਟ ਸਿਵਲ ਹਸਪਤਾਲ 'ਚ ਪਹੁੰਚ ਗਿਆ ਤੇ ਮਾਹੌਲ ਗਮਗੀਨ ਹੋ ਗਿਆ। ਜ਼ਿਕਰਯੋਗ ਹੈ ਕਿ ਨਵ-ਵਿਆਹੇ ਜੋੜੇ ਦੇ ਵਿਆਹ ਨੂੰ ਸਿਰਫ 1 ਮਹੀਨਾ ਪੂਰਾ ਹੋਇਆ ਸੀ। ਮ੍ਰਿਤਕ ਮਹਿਲਾ ਦਾ ਪਤੀ ਵਿਪੁਲ ਇਕ ਹੋਟਲ 'ਚ ਕੰਮ ਕਰਦਾ ਹੈ ਤੇ ਕੁਣਾਲ ਜੰਮੂ-ਕਮਿਸ਼ਨਰ ਪੁਲਸ 'ਚ ਤਾਇਨਾਤ ਹੈ।

PunjabKesari

 


Related News