ਨਸ਼ੇ ਦੀ ਆੜ 'ਚ ਨਸ਼ੇੜਿਆਂ ਨੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ

09/16/2017 1:34:25 PM


ਸ੍ਰੀ ਮੁਕਤਸਰ ਸਾਹਿਬ(ਤਰਸੇਮ ਢੁੱਡੀ)- ਨਸ਼ੇ ਦੀ ਖਾਤਰ ਨਸ਼ੇੜੀਆਂ ਵੱਲੋਂ ਮੁਕਤਸਰ ਦੇ ਪਿੰਡ ਮਲੋਟ ਵਿਖੇ ਗਰੀਬ ਮਜ਼ਦੂਰ ਪਰਿਵਾਰ ਦੇ ਬੰਦ ਘਰ ਨੂੰ ਆਪਣਾ ਨਿਸ਼ਾਨਾ ਬਣਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਜਦੋਂ ਨਸ਼ੇੜੀਆਂ ਵੱਲੋਂ ਬੀਤੀ ਰਾਤ ਵਾਰਦਾਤ ਨੂੰ ਅੰਜਾਮ ਦੇਣ 'ਤੇ ਪਰਿਵਾਰ ਦਾ ਕੋਈ ਵੀ ਮੈਂਬਰ ਘਰ 'ਚ ਹਾਜ਼ਰ ਨਹੀਂ ਸੀ।

PunjabKesari

ਸਾਰੇ ਹੀ ਮਜ਼ਦੂਰ ਘਰ ਨੂੰ ਤਾਲਾ ਲੱਗਾ ਕੇ ਕਿਸੇ ਪਿੰਡ 'ਚ ਮਜ਼ਦੂਰੀ ਕਰਨ ਲਈ ਗਏ ਹੋਏ ਸਨ। ਉਨਾਂ ਨੇ ਕਮਰੇ ਦੇ ਸਾਮਾਨ ਪੇਟੀ ਨੂੰ ਅੱਗ ਲਾਉਣ ਤੋਂ ਬਾਅਦ ਸੋਨੇ ਅਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਸਨ। 

PunjabKesari

ਸ਼ਨੀਵਾਰ ਸਵੇਰੇ ਜਦੋਂ ਗੁਆਂਢ 'ਚ ਰਹਿੰਦੇ ਲੋਕਾਂ ਨੇ ਘਰ ਦੇ ਕਮਰੇ 'ਚੋਂ ਧੂਆਂ ਨਿਕਲਦਾ ਵੇਖ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਸੂਚਨਾਂ ਦਿੱਤੀ। ਬੰਦ ਘਰ 'ਚ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ ਹੈ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰਕੇ ਦੋਸ਼ੀ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

 


Related News