ਵਿਦਿਆਰਥੀ  ਨੇ  ਹੋਸਟਲ ’ਚ ਲਿਆ ਫਾਹ

Tuesday, Aug 28, 2018 - 01:13 AM (IST)

ਵਿਦਿਆਰਥੀ  ਨੇ  ਹੋਸਟਲ ’ਚ ਲਿਆ ਫਾਹ

ਭਵਾਨੀਗੜ੍ਹ, (ਵਿਕਾਸ/ਅੱਤਰੀ)– ਭਵਾਨੀਗੜ੍ਹ-ਸੰਗਰੂਰ  ਰੋਡ ’ਤੇ ਘਾਬਦਾਂ ਕੋਠੀ ਨੇੜੇ ਸਥਿਤ ਮੈਰੀਟੋਰੀਅਸ ਸਕੂਲ ਦੇ ਹੋਸਟਲ ਵਿਚ  ਇਕ 16 ਸਾਲਾ ਲੜਕੇ ਨੇ ਫਾਹ ਲੈ ਲਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਸੰਗਰੂਰ ਦੇ ਐੱਸ. ਐੱਚ. ਓ. ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਵਿਚ 11ਵੀਂ ਜਮਾਤ ਵਿਚ ਪੜ੍ਹਦਾ ਦਲਜੀਤ ਸਿੰਘ ਪੁੱਤਰ ਹਰਮੇਲ ਸਿੰਘ ਪਿੰਡ ਦੋਦਾ ਜ਼ਿਲਾ  ਫਰੀਦਕੋਟ, ਨੂੰ ਉਸ ਦਾ ਪਿਤਾ ਸੋਮਵਾਰ ਕਰੀਬ ਦੁਪਹਿਰੇ 3 ਵਜੇ ਸਕੂਲ ਛੱਡ ਕੇ ਗਿਆ ਸੀ ਪਰ ਇਸੇ ਦੌਰਾਨ ਕਰੀਬ 4 ਵਜੇ ਦਲਜੀਤ ਸਿੰਘ ਨੇ ਸਕੂਲ ਹੋਸਟਲ ਦੇ ਕਮਰੇ ’ਚ  ਫਾਹ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ  ਲਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸੰਗਰੂਰ ਭੇਜ ਦਿੱਤੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
 


Related News