ਪਿੰਡ ਬਿੰਜੋਂ ਵਿਖ ਮੰਦਰ ਨੂੰ ਜਾਣ ਵਾਲੀ ਗਲੀ ਦੀ ਹਾਲਤ ਖਸਤਾ

02/23/2018 12:48:05 AM

ਕੋਟ ਫਤੂਹੀ, (ਬਹਾਦਰ ਖਾਨ)- ਨਜ਼ਦੀਕੀ ਪਿੰਡ ਬਿੰਜੋਂ ਵਿਖੇ ਮਾਤਾ ਸੀਤਲਾ ਮੰਦਰ ਨੂੰ ਜਾਂਦੀ ਮੇਨ ਗਲੀ ਵਿਚ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਪਾਣੀ ਖੜ੍ਹ ਜਾਂਦਾ ਹੈ ਜਿਸ ਕਾਰਨ ਲੋਕਾਂ ਦਾ ਇਥੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ।ਇਸ ਗਲੀ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਰਿਟਾਇਰਡ ਹੈੱਡ ਕਾਂਸਟੇਬਲ ਰਣਯੋਧ ਸਿੰਘ, ਹਰਭਜਨ ਸਿੰਘ ਸਾਬਕਾ ਸੂਬੇਦਾਰ ਮੇਜਰ, ਕੁਲਵਰਨ ਸਿੰਘ ਰਿਟਾ. ਇੰਸਪੈਕਟਰ, ਹਰਭਜਨ ਸਿੰਘ ਸਾਬਕਾ ਕਰਨਲ, ਪਰਮਜੀਤ ਸਿੰਘ ਸਾਬਕਾ ਹੌਲਦਾਰ, ਸਾਬਕਾ ਇੰਸਪੈਕਟਰ ਸੋਢੀ ਸਿੰਘ, ਦਰਸ਼ਨ ਸਿੰਘ ਸਾਬਕਾ ਹੌਲਦਾਰ, ਮਨੋਹਰ ਸਿੰਘ, ਜੋਗਾ ਸਿੰਘ ਸਾਬਕਾ ਹੌਲਦਾਰ, ਹਰਭਜਨ ਸਿੰਘ, ਜਗਦੀਸ਼ ਸਿੰਘ, ਸ਼ਾਮ ਸੁੰਦਰ, ਬਲਵੰਤ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਕੌਰ, ਨਿਰਮਲ ਕੌਰ, ਕੁਲਦੀਪ ਕੌਰ, ਕੁਸ਼ਮਿੰਦਰ ਕੌਰ, ਸਤਵਿੰਦਰ ਕੌਰ, ਜਸਵਿੰਦਰ ਕੌਰ, ਕੁਲਦੀਪ ਕੌਰ ਆਦਿ ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਇਹ ਮੇਨ ਗਲੀ ਜੋ ਮਾਤਾ ਸੀਤਲਾ ਮੰਦਰ ਤੇ ਗੁਰਦੁਆਰਾ ਸਾਹਿਬ ਨੂੰ ਵੀ ਜਾਂਦੀ ਹੈ। 
PunjabKesari
ਇਸ ਵਿਚ ਹਰ ਵੇਲੇ ਪਾਣੀ ਖੜ੍ਹਾ ਰਹਿੰਦਾ ਹੈ। ਇਸ ਤੋਂ ਇਲਾਵਾ ਮੰਦਰ ਦੇ ਸਾਹਮਣੇ ਤੋਂ ਆਉਂਦੀ ਗਲੀ ਵੀ ਬਣਨ ਵਾਲੀ ਹੈ ਜਿਸ ਵਿਚ ਵੀ ਪਾਣੀ ਖੜ੍ਹਾ ਰਹਿੰਦਾ ਹੈ। ਲੋਕਾਂ ਦਾ ਮੰਦਰ ਤੋਂ ਇਲਾਵਾ ਆਪਣੇ ਘਰਾਂ ਨੂੰ ਆਉਣਾ-ਜਾਣਾ ਮੁਸ਼ਕਿਲ ਹੋਇਆ ਪਿਆ ਹੈ। ਇਸ ਸਬੰਧੀ ਬੀ. ਡੀ. ਓ. ਸਾਹਿਬ ਤੇ ਐੱਸ. ਡੀ. ਐੱਮ. ਸਾਹਿਬ ਗੜ੍ਹਸ਼ੰਕਰ ਨੂੰ ਵੀ ਮੰਗ-ਪੱਤਰ ਦਿੱਤਾ ਹੈ ਤੇ ਪੰਚਾਇਤ ਨੂੰ ਵੀ ਕਿਹਾ ਹੈ। ਸਾਡੀ ਮੰਗ ਹੈ ਕਿ ਇਸ ਗਲੀ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ ਤਾਂ ਜੋ ਗਲੀ ਵਿਚ ਖੜ੍ਹੇ ਦੂਸ਼ਿਤ ਪਾਣੀ ਤੋਂ ਛੁਟਕਾਰਾ ਦੁਆ ਕੇ ਬੀਮਾਰੀਆਂ ਤੋਂ ਬਚਾਇਆ ਜਾ ਸਕੇ ਤੇ ਮੰਦਰ ਨੂੰ ਜਾਣ ਲਈ ਰਾਹਤ ਮਿਲ ਸਕੇ। ਜਦੋਂ ਵਾਰਡ ਦੇ ਪੰਚ ਦਵਿੰਦਰ ਸਿੰਘ ਨੂੰ ਇਸ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ। ਸਾਰੀ ਪੰਚਾਇਤ ਨੂੰ ਕਿਹਾ ਹੈ ਜਿਨ੍ਹਾਂ ਮੈਨੂੰ ਭਰੋਸਾ ਦਿੱਤਾ ਹੈ ਕਿ ਇਹ ਗਲੀ ਜਲਦੀ ਬਣ ਜਾਵੇਗੀ।
ਕੀ ਕਹਿਣਾ ਹੈ ਪਿੰਡ ਦੀ ਸਰਪੰਚ ਦਾ?
ਇਸ ਸਬੰਧੀ ਸਰਪੰਚ ਪਰਮਜੀਤ ਕੌਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੋ ਗ੍ਰਾਂਟ ਪਿੰਡ ਨੂੰ ਆਈ ਸੀ ਉਹ ਪਿੰਡ ਦੇ ਵਿਕਾਸ ਦੇ ਹੋਰ ਕੰਮਾਂ ਵਿਚ ਲੱਗ ਗਈ ਹੈ ਹੁਣ ਜਦੋਂ ਗ੍ਰਾਂਟ ਆਵੇਗੀ ਤਾਂ ਇਸ ਗਲੀ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇਗਾ।


Related News