ਖੇਡ ਸਟੇਡੀਅਮ ਦੀ ਹਾਲਤ ਖਸਤਾ, ਖਿਡਾਰੀਆਂ ਨੂੰ ਆ ਰਹੀਆਂ ਨੇ ਮੁਸ਼ਕਿਲਾਂ

Wednesday, Oct 25, 2017 - 07:05 AM (IST)

ਖੇਡ ਸਟੇਡੀਅਮ ਦੀ ਹਾਲਤ ਖਸਤਾ, ਖਿਡਾਰੀਆਂ ਨੂੰ ਆ ਰਹੀਆਂ ਨੇ ਮੁਸ਼ਕਿਲਾਂ

ਤਰਨਤਾਰਨ,   (ਰਮਨ)-  ਦੇਸ਼ ਨੂੰ ਤਰੱਕੀ 'ਤੇ ਲਿਜਾਣ ਵਾਲੇ ਖਿਡਾਰੀਆਂ ਲਈ ਬਣਾਏ ਗਏ ਖੇਡ ਸਟੇਡੀਅਮ ਦੀ ਹਾਲਤ ਕਾਫੀ ਮਾੜੀ ਹੈ ਅਤੇ ਖੇਡਾਂ ਦੇ ਸਾਮਾਨ ਦੀ ਕਮੀ ਹੋਣ ਕਾਰਨ ਖਿਡਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਡ ਸਟੇਡੀਅਮ ਦੀ ਹਾਲਤ ਖਸਤਾ ਹੋਣ ਕਾਰਨ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਦਾ ਭਵਿੱਖ ਹਨੇਰੇ ਵੱਲ ਜਾਂਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਕੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਪਰ ਨਸ਼ੇ ਤੋਂ ਕੋਹਾਂ ਦੂਰ ਰਹਿਣ ਵਾਲੇ ਖਿਡਾਰੀਆਂ ਦੇ ਭਵਿੱਖ ਦੀ ਸਰਕਾਰ ਵੱਲੋਂ ਚਿੰਤਾ ਨਾ ਕਰਨਾ ਵੱਡਾ ਸਵਾਲ ਪੈਦਾ ਕਰਦਾ ਹੈ। 


Related News