ਜਲੰਧਰ ਸ਼ਹਿਰ ਦੇ ਮੁੱਖ ਚੌਂਕ ’ਚ ਸਥਿਤ ਸਪਾ ਸੈਂਟਰ ਵਿਵਾਦਾਂ ’ਚ, ਸ਼ਰੇਆਮ ਚੱਲਦੈ ਗੰਦਾ ਧੰਦਾ, ਇੰਝ ਹੁੰਦੀ ਹੈ ਡੀਲ

Friday, Nov 24, 2023 - 06:44 PM (IST)

ਜਲੰਧਰ (ਵਿਸ਼ੇਸ਼)–ਮਹਾਨਗਰ ਵਿਚ ਵੈਸੇ ਤਾਂ ਕਈ ਸਪਾ ਸੈਂਟਰ ਹਨ, ਜਿੱਥੇ ਮਸਾਜ ਦਾ ਕੰਮ ਚੱਲਦਾ ਹੈ ਪਰ ਇਨ੍ਹਾਂ ਸੈਂਟਰਾਂ ਦੀ ਆੜ ਵਿਚ ਕੁਝ ਲੋਕਾਂ ਵੱਲੋਂ ਗੰਦਾ ਧੰਦਾ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਮਹਾਨਗਰ ਵਿਚ ਮਾਹੌਲ ਖ਼ਰਾਬ ਹੋ ਰਿਹਾ ਹੈ। ਪਿਛਲੇ ਦਿਨੀਂ ਜ਼ਿਲਾ ਪੁਲਸ ਵੱਲੋਂ ਅਜਿਹੇ ਹੀ ਇਕ ਵੱਡੇ ਸਪਾ ਸੈਂਟਰ ’ਤੇ ਵੱਡਾ ਐਕਸ਼ਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੁਝ ਸਥਿਤੀ ਕੰਟਰੋਲ ਵਿਚ ਆ ਗਈ ਸੀ ਪਰ ਹੁਣ ਇਕ ਵਾਰ ਫਿਰ ਤੋਂ ਕੁਝ ਲੋਕਾਂ ਨੇ ਇਹ ਧੰਦਾ ਸ਼ੁਰੂ ਕਰ ਦਿੱਤਾ ਹੈ।

ਜਲੰਧਰ ਸਮੇਤ ਪੰਜਾਬ ਦੇ ਕਈ ਇਲਾਕਿਆਂ ’ਚ ਸਪਾ ਸੈਂਟਰ
ਖ਼ਬਰ ਇਹ ਵੀ ਆ ਰਹੀ ਹੈ ਕਿ ਇਸ ਸਪਾ ਸੈਂਟਰ ਦੇ ਮਾਲਕ ਦਾ ਪੰਜਾਬ ਭਰ ਵਿਚ ਕਾਫ਼ੀ ਨਾਂ ਹੈ ਕਿਉਂਕਿ ਇਸ ਨੇ ਜਲੰਧਰ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿਚ ਸਪਾ ਸੈਂਟਰ ਖੋਲ੍ਹ ਰੱਖੇ ਹਨ। ਖ਼ਬਰ ਅਨੁਸਾਰ ਜਲੰਧਰ ਵਿਚ ਇਸ ਦੇ 2 ਸਪਾ ਸੈਂਟਰ ਹਨ, ਜਿੱਥੇ ਲੜਕੀਆਂ ਤੋਂ ਗੰਦਾ ਧੰਦਾ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਸੈਂਟਰ ਮਾਲਕ ਦੇ ਦਿੱਲੀ ਵਿਚ ਵੀ ਸਪਾ ਸੈਂਟਰ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ:  ਮਹਾਦੇਵ ਐਪ ਮਾਮਲੇ ’ਚ ਵੱਡੀ ਕਾਰਵਾਈ, ਮੁੰਬਈ ਪੁਲਸ ਨੇ ਕ੍ਰਾਈਮ ਬ੍ਰਾਂਚ ਨੂੰ ਸ਼ਿਫਟ ਕੀਤਾ ਕੇਸ

ਦਿੱਲੀ ਤੋਂ ਵੀ ਮੰਗਵਾਈਆਂ ਜਾਂਦੀਆਂ ਹਨ ਲੜਕੀਆਂ
ਜਾਣਕਾਰੀ ਮਿਲੀ ਹੈ ਕਿ ਇਸ ਸਪਾ ਸੈਂਟਰ ਵਿਚ ਜਿੱਥੇ ਸਥਾਨਕ ਲੜਕੀਆਂ ਤੋਂ ਗੰਦਾ ਧੰਦਾ ਕਰਵਾਇਆ ਜਾਂਦਾ ਹੈ, ਉਥੇ ਹੀ ਦਿੱਲੀ ਤੋਂ ਵੀ ਲੜਕੀਆਂ ਨੂੰ ਇਥੇ ਲਿਆ ਕੇ ਉਨ੍ਹਾਂ ਤੋਂ ਕੰਮ ਕਰਵਾਇਆ ਜਾਂਦਾ ਹੈ ਅਤੇ ਗਾਹਕਾਂ ਤੋਂ ਮੋਟੀ ਰਕਮ ਵਸੂਲ ਕਰਦਾ ਹੈ। ਇਸ ਦਾ ਇਹ ਧੰਦਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪੁਲਸ ਪ੍ਰਸ਼ਾਸਨ ਨੂੰ ਇਸ ਦੀ ਭਿਣਕ ਤਕ ਨਹੀਂ ਲੱਗੀ। ਇਹ ਸ਼ਖਸ ਲੜਕੀਆਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਤੋਂ ਕੰਮ ਕਰਵਾਉਂਦਾ ਹੈ। ਰਿਸੈਪਸ਼ਨ ’ਤੇ 1500 ਤੋਂ 2000 ਰੁਪਏ ਲਏ ਜਾਂਦੇ ਹਨ, ਜਦਕਿ ਬਾਕੀ ਦੀ ਫੀਸ ਅੰਦਰ ਕੈਬਿਨ ਵਿਚ ‘ਸੇਵਾਵਾਂ’ ਅਨੁਸਾਰ ਵਸੂਲ ਕੀਤੀ ਜਾਂਦੀ ਹੈ।

PunjabKesari

ਗੜ੍ਹਾ ਰੋਡ ਦਾ ਵਿਵਾਦਿਤ ਸਪਾ ਸੈਂਟਰ ਫਿਰ ਹੋਇਆ ਐਕਟਿਵ
ਓਧਰ ਇਹ ਖਬਰ ਵੀ ਮਿਲੀ ਹੈ ਕਿ ਗੜ੍ਹਾ ਰੋਡ ’ਤੇ ਇਕ ਵਿਵਾਦਿਤ ਸਪਾ ਸੈਂਟਰ ਜੋ ਪਿਛਲੇ ਦਿਨੀਂ ਸੁਰਖੀਆਂ ਵਿਚ ਆਇਆ ਸੀ, ਉਥੇ ਫਿਰ ਤੋਂ ਕੰਮ ਸ਼ੁਰੂ ਹੋ ਗਿਆ ਹੈ। ਇਸ ਸਪਾ ਸੈਂਟਰ ’ਤੇ ਪੁਲਸ ਨੇ ਰੇਡ ਕੀਤੀ ਸੀ ਅਤੇ ਸੈਂਟਰ ਮਾਲਕ ਅਤੇ ਪ੍ਰਬੰਧਕ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਤੋਂ ਛੁਟਦੇ ਹੀ ਮਾਲਕ ਅਤੇ ਪ੍ਰਬੰਧਕ ਨੇ ਫਿਰ ਉਹੀ ਕੰਮ ਸ਼ੁਰੂ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਸੈਂਟਰ ਮਾਲਕ ਵੀ ਸ਼ਹਿਰ ਵਿਚ ਫਿਰ ਤੋਂ ਸਰਗਰਮੀ ਵਧਾ ਰਿਹਾ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ 'ਚ ਹਟਾਈ ਗਈ ਪੁਲਸ ਫੋਰਸ, ਹਾਲਾਤ ਹੋਏ ਆਮ

‘ਐੱਨ’ ਅੱਖਰ ਵਾਲਾ ਸ਼ਖ਼ਸ ਕਰ ਰਿਹਾ ਧੰਦਾ
ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਂਕ ਵਿਚ ਸਥਿਤ ਇਕ ਸਪਾ ਸੈਂਟਰ ਇਨ੍ਹੀਂ ਦਿਨੀਂ ਚਰਚਾ ਵਿਚ ਹੈ, ਜਿੱਥੇ ਗੰਦਾ ਧੰਦਾ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਪਤਾ ਲੱਗਾ ਹੈ ਕਿ ‘ਐੱਨ’ ਅੱਖਰ ਵਾਲੇ ਸ਼ਖਸ ਵੱਲੋਂ ਇਹ ਸੈਂਟਰ ਚਲਾਇਆ ਜਾ ਰਿਹਾ ਹੈ ਅਤੇ ਸ਼ਰੇਆਮ ਲੜਕੀਆਂ ਤੋਂ ਗੰਦਾ ਕੰਮ ਕਰਵਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਮਿਸ਼ਨ ਚੌਂਕ ਵਿਚ ਸਥਿਤ ਇਕ ਜਿਮ ਵਾਲੀ ਇਮਾਰਤ ਵਿਚ 5ਵੀਂ ਮੰਜ਼ਿਲ ’ਤੇ ਇਹ ਸਪਾ ਸੈਂਟਰ ਮੌਜੂਦ ਹੈ, ਜਿਥੇ ਰੋਜ਼ਾਨਾ 20 ਤੋਂ 25 ਗਾਹਕਾਂ ਦਾ ਆਉਣਾ-ਜਾਣਾ ਹੈ।

ਰਾਮਾ ਮੰਡੀ ਇਲਾਕੇ ਵਿਚ ਵੀ ਚਰਚਾ ’ਚ ਸਪਾ ਸੈਂਟਰ
ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਰਾਮਾ ਮੰਡੀ ਇਲਾਕੇ ਵਿਚ ਵੀ ਇਕ ਸਪਾ ਸੈਂਟਰ ਚੱਲ ਰਿਹਾ ਹੈ। ਐੱਚ. ਐੱਸ. ਟਾਵਰ ਦੀ ਬੇਸਮੈਂਟ ਵਿਚ ਸਥਿਤ ਇਸ ਸਪਾ ਸੈਂਟਰ ਵਿਚ ਹਰ ਤਰ੍ਹਾਂ ਦੀਆਂ ਸੇਵਾਵਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ। ‘ਪੰਜਾਬ ਕੇਸਰੀ’ ਕੋਲ ਇਸ ਦੇ ਪੁਖ਼ਤਾ ਸਬੂਤ ਮੌਜੂਦ ਹਨ। ਇਥੇ ਵੀ ਰਿਸੈਪਸ਼ਨ ’ਤੇ 1000 ਤੋਂ 1500 ਵਿਚਕਾਰ ਡੀਲ ਕੀਤੀ ਜਾਂਦੀ ਹੈ ਅਤੇ ਕੈਬਿਨ ਵਿਚ ਸੇਵਾਵਾਂ ਦੇਣ ਵਾਲੀ ਕੁੜੀ ਵੱਖ ਤੋਂ ਚਾਰਜ ਕਰਦੀ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਜਲੰਧਰ 'ਚ ਕਿਸਾਨਾਂ ਨੇ ਰੇਲਵੇ ਟਰੈਕ ਤੋਂ ਚੁੱਕਿਆ ਧਰਨਾ, ਨੈਸ਼ਨਲ ਹਾਈਵੇਅ ਅਜੇ ਵੀ ਜਾਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


shivani attri

Content Editor

Related News