ਜਲੰਧਰ: ਸਕਿਓਰਿਟੀ ਗਾਰਡ ਦੇ 20 ਸਾਲਾ ਪੁੱਤ ਨੇ ਚਮਕਾਇਆ ਨਾਂ, ਐਮਾਜ਼ਾਨ ''ਚ ਹਾਸਲ ਕੀਤੀ ਪੇਡ ਇੰਟਰਨਸ਼ਿਪ
05/29/2023 2:57:59 PM

ਜਲੰਧਰ- ਜਲੰਧਰ ਸ਼ਹਿਰ ਦੇ ਰਹਿਣ ਵਾਲੇ 20 ਸਾਲ ਦੇ ਲਵਪ੍ਰੀਤ ਕੁਮਾਰ ਨੂੰ ਐਮਾਜ਼ਾਨ ਵਿਚ ਇਕ ਸਾਫ਼ਟਵੇਅਰ ਡਿਵੈਲਪਰ ਇੰਜੀਨੀਅਰ ਇੰਟਰਨ ਵਜੋਂ ਚੁਣਿਆ ਗਿਆ ਹੈ। ਉਕਤ ਨੌਜਵਾਨ ਇਕ ਸਕਿਓਰਿਟੀ ਗਾਰਡ ਦਾ ਮੁੰਡਾ ਹੈ, ਜੋਕਿ ਹੁਣ ਹੈਦਰਾਬਾਦ ਵਿਚ ਹੈ। ਇਹ ਇਕ ਪੇਡ ਇੰਟਰਨਸ਼ਿਪ ਹੈ ਅਤੇ ਉਹ ਉਥੇ ਰਹਿ ਕੇ ਵਧੀਆ ਰਕਮ ਕਮਾਏਗਾ।
ਲਵਪ੍ਰੀਤ ਕੁਮਾਰ ਨੇ ਦੱਸਿਆ ਕਿ ਉਹ ਹੈਦਰਾਬਾਦ ਵਿਚ ਫਲਾਈਟ ਜ਼ਰੀਏ ਗਿਆ। ਮੈਂ ਕਦੇ ਵੀ ਆਪਣੀ ਜ਼ਿੰਦਗੀ ਵਿਚ ਨਹੀਂ ਸੋਚਿਆ ਸੀ ਕਿ ਮੈਂ ਹਵਾਈ ਜਹਾਜ਼ ਵਿਚ ਬੈਠੇਗਾ। ਇਹ ਸਭ ਮੁਕਾਮ ਉਸ ਨੇ ਆਪਣੇ ਦਮ 'ਤੇ ਹਾਸਲ ਕੀਤਾ ਹੈ। ਇਸ ਦੇ ਲਈ ਉਸ ਨੇ ਨਾ ਤਾਂ ਕੋਈ ਕੋਚਿੰਗ ਲਈ ਅਤੇ ਨਾ ਹੀ ਕੋਈ ਟਿਊਸ਼ਨ ਰੱਖੀ ਤਾਂਕਿ ਉਹ ਆਪਣੇ ਪਿਤਾ ਦੀ ਮਿਹਨਤ ਦੀ ਕਮਾਈ ਬਚਾ ਸਕੇ। ਜਦੋਂ ਉਹ ਜੇ. ਈ. ਈ. ਦੀ ਪ੍ਰੀਖਿਆ ਦੇਣ ਲਈ ਆਇਆ ਸੀ ਤਾਂ ਉਸ ਨੇ ਕਿਸੇ ਤੋਂ ਕੋਈ ਮਦਦ ਵੀ ਨਹੀਂ ਲਈ ਸੀ।
ਇਹ ਵੀ ਪੜ੍ਹੋ - ਬਿਆਸ ਦਰਿਆ 'ਚ ਨਹਾਉਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਦੇ ਘਰ 'ਚ ਪੈ ਗਏ ਵੈਣ
ਸਾਧਾਰਣ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਲਵਪ੍ਰੀਤ ਕੁਮਾਰ ਕੰਪਿਊਟਰ ਸਾਇੰਸ ਵਿਚ ਇੰਜੀਨੀਅਰਿੰਗ ਕਰ ਰਿਹਾ ਹੈ। ਉਸ ਨੇ ਭਾਰਗੋਂ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 12ਵੀਂ ਜਮਾਤ ਦੀ ਪੜ੍ਹਾਈ ਕੀਤੀ ਸੀ। ਸਕੂਲ ਵਿਚ ਪੜ੍ਹਾਉਣ ਵਾਲੀ ਅਧਿਆਪਕਾ ਕੁਸੁਮ ਮੁਤਾਬਕ ਉਨ੍ਹਾਂ ਲਵਪ੍ਰੀਤ ਦੇ ਪਰਿਵਾਰ ਦਾ ਸੰਘਰਸ਼ ਵੇਖਿਆ ਹੈ ਕਿ ਕਿਵੇਂ ਉਹ ਬਿਨ੍ਹਾਂ ਟਿਊਸ਼ਨ ਜਾਂ ਬਾਹਰੀ ਮਦਦ ਦੇ ਇਥੋਂ ਤੱਕ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਦਾਦਾ ਜੀ ਨਾਲ ਬੇਹੱਦ ਪਿਆਰ ਕਰਦਾ ਸੀ ਅਤੇ ਸਾਰੀ ਰਾਤ ਆਪਣੇ ਮੰਜੇ 'ਤੇ ਬੈਠੇ ਦਾਦਾ ਕੋਲ ਹੀ ਬੈਠ ਕੇ ਪੜ੍ਹਦਾ ਸੀ।
ਲਵਪ੍ਰੀਤ ਨੇ ਦੱਸਿਆ ਕਿ ਇਹ ਸਿਰਫ਼ ਇਕ ਸ਼ੁਰੂਆਤ ਹੈ, ਜੇਕਰ ਮੈਂ ਚੰਗਾ ਪ੍ਰਦਰਸ਼ਨ ਕਰਨਾ ਜਾਰੀ ਰੱਖਾਂਗਾ ਤਾਂ ਮੈਨੂੰ ਉਥੇ ਵੀ ਜਗ੍ਹਾ ਦਿੱਤੀ ਜਾਵੇਗੀ। ਮੈਂ ਇੰਜੀਨੀਅਰ ਬਣ ਕੇ ਆਪਣੇ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹਾਂ। ਉਸ ਨੇ ਦੱਸਿਆ ਕਿ ਉਸ ਨੂੰ ਐਮਾਜ਼ਾਨ ਵੱਲੋਂ ਇਕ ਲੈਪਟਾਪ ਵੀ ਦਿੱਤਾ ਗਿਆ ਹੈ। ਹੈਦਰਾਬਾਦ ਵਿਚ ਰਹਿ ਰਹੇ ਲਵਪ੍ਰੀਤ ਨੇ ਦੱਸਿਆ ਕਿ ਹੈਦਰਾਬਾਦ ਵਿਚ ਮੇਰੀ ਬਿਲਕੁਲ ਵੱਖਰੀ ਜ਼ਿੰਦਗੀ ਹੈ। ਮੈਂ ਸਭ ਕੁਝ ਇਥੇ ਆਪ ਹੀ ਕਰ ਰਿਹਾ ਹਾਂ। ਮੇਰੇ ਮਾਤਾ-ਪਿਤਾ ਮੈਨੂੰ ਇਥੇ ਭੇਜਣ ਤੋਂ ਥੋੜ੍ਹਾ ਸੁਚੇਤ ਸਨ ਪਰ ਵੱਡੀਆਂ ਪ੍ਰਾਪਤੀਆਂ ਲਈ ਸਾਨੂੰ ਵੱਡੇ ਹੌਂਸਲੇ ਲੈਣੇ ਪੈਂਦੇ ਹਨ। ਮੈਂ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ।
ਇਹ ਵੀ ਪੜ੍ਹੋ - ਪਰਿਵਾਰ 'ਤੇ ਟੁੱਟਾਂ ਦੁੱਖਾਂ ਦਾ ਪਹਾੜ, ਚੰਗੇ ਭਵਿੱਖ ਖਾਤਿਰ ਇਟਲੀ ਗਏ ਫਿਲੌਰ ਦੇ ਨੌਜਵਾਨ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani