ਹੈਰੋਇਨ ਸਪਲਾਈ ਕਰਨ ਵਾਲੇ ਤਸਕਰ ਨੂੰ ਸੁਣਾਈ 15 ਸਾਲ ਦੀ ਕੈਦ

Thursday, Aug 22, 2024 - 02:04 PM (IST)

ਹੈਰੋਇਨ ਸਪਲਾਈ ਕਰਨ ਵਾਲੇ ਤਸਕਰ ਨੂੰ ਸੁਣਾਈ 15 ਸਾਲ ਦੀ ਕੈਦ

ਚੰਡੀਗੜ੍ਹ (ਸੁਸ਼ੀਲ) : ਅਦਾਲਤ ਨੇ ਹੈਰੋਇਨ ਵੇਚਣ ਵਾਲੇ ਤਸਕਰ ਧਨਾਸ ਦੇ ਸਮਾਲ ਫਲੈਟ ਨਿਵਾਸੀ ਅਨਿਲ ਮੁਖੀਆ ਨੂੰ ਦੋਸ਼ੀ ਕਰਾਰ ਦਿੰਦਿਆਂ 15 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ’ਤੇ ਡੇਢ ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ਮਾਮਲਾ 17 ਦਸੰਬਰ, 2022 ਦਾ ਹੈ। ਸੈਕਟਰ-39 ਥਾਣਾ ਮੁਖੀ ਦੀ ਅਗਵਾਈ ’ਚ ਪੁਲਸ ਟੀਮ ਗਸ਼ਤ ਕਰ ਰਹੀ ਸੀ।

ਇਕ ਵਿਅਕਤੀ ਸੈਕਟਰ-37ਡੀ ਦੇ ਬੂਥ ਮਾਰਕੀਟ ਤੋਂ ਪਾਰਕਿੰਗ ਵੱਲ ਪੁਲਸ ਪਾਰਟੀ ਨੂੰ ਆਉਂਦੇ ਦੇਖ ਕੋਰਨਰ ਦੇ ਬੂਥ ਨੰਬਰ-26 ਦੀ ਕੰਧ ਵੱਲ ਮੂੰਹ ਕਰ ਕੇ ਖੜ੍ਹਾ ਹੋ ਗਿਆ। ਪੁਲਸ ਟੀਮ ਵੱਲੋਂ ਤਲਾਸ਼ੀ ਦੌਰਾਨ ਉਸ ਕੋਲੋਂ 276 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਸੈਕਟਰ-39 ਥਾਣਾ ਪੁਲਸ ਨੇ ਹੈਰੋਇਨ ਜ਼ਬਤ ਕਰ ਕੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।


author

Babita

Content Editor

Related News