ਤਸਕਰ ਕੋਲ ਸੀ 50 ਪੇਟੀ ਪਰ ਪੁਲਸ ਨੇ ਫੜੀ 40 ਪੇਟੀ ਸ਼ਰਾਬ (ਵੀਡੀਓ)
Tuesday, Jul 18, 2017 - 02:14 PM (IST)
ਬਰਨਾਲਾ—ਬਰਨਾਲਾ ਸੀ. ਆਈ. ਏ. ਸਟਾਫ ਵੱਲੋਂ ਨਾਕਾਬੰਦੀ ਦੌਰਾਨ ਤਿੰਨ ਲੋਕਾਂ ਨੂੰ ਦੇਸ਼ੀ ਸ਼ਰਾਬ ਦੀ ਵੱਡੀ ਖੇਪ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ।
ਜਾਣਕਾਰੀ ਮਿਲੀ ਹੈ ਕਿ ਜਿਸ ਕਾਰ 'ਚ ਹਰਿਆਣਾ ਤੋਂ ਸ਼ਰਾਬ ਲਿਆਈ ਜਾ ਰਹੀ ਸੀ ਉਸ ਕਾਰ 'ਤੇ ਪੰਜਾਬ ਪੁਲਸ ਦਾ ਸਟੀਕਰ ਵੀ ਲੱਗਿਆ ਹੋਇਆ ਹੈ । ਪੁਲਸ ਮੁਤਾਬਕ 40 ਪੇਟੀ ਦੇਸ਼ੀ ਸ਼ਰਾਬ ਫੜੀ ਗਈ ਹੈ ਪਰ ਆਰੋਪੀ ਮੁਤਾਬਕ ਉਸ ਕੋਲ 50 ਪੇਟੀ ਸ਼ਰਾਬ ਸੀ । 10 ਪੇਟੀ ਸ਼ਰਾਬ ਦੀ ਹੇਰਾਫੇਰੀ ਦਾ ਮਾਮਲਾ ਗੰਭੀਰ ਹੈ। ਲਿਹਾਜ਼ਾ ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। 10 ਪੇਟੀ ਸ਼ਰਾਬ ਕਿੱਥੇ ਗਈ ਇਹ ਇਕ ਜਾਂਚ ਦਾ ਵਿਸ਼ਾ ਹੈ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ।
