ਸੈਂਪਲ ਭਰਨ ਆਈ ਸਿਹਤ ਵਿਭਾਗ ਦੀ ਟੀਮ ਖਿਲਾਫ ਵਪਾਰੀਆਂ ਨੇ ਕੀਤੀ ਨਾਅਰੇਬਾਜ਼ੀ

04/14/2018 4:52:55 AM

ਬਾਘਾਪੁਰਾਣਾ, (ਰਾਕੇਸ਼)- ਸਿਹਤ ਵਿਭਾਗ ਦੀ ਫੂਡ ਸੈਂਪਲਿੰਗ ਟੀਮ ਵੱਲੋਂ ਦੁਕਾਨਾਂ 'ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਪ੍ਰਧਾਨ ਵਿਜੇ ਬਾਂਸਲ ਦੀ ਅਗਵਾਈ ਹੇਠ ਸਮੂਹ ਵਪਾਰੀਆਂ ਵੱਲੋਂ ਟੀਮ ਦਾ ਵਿਰੋਧ ਕਰਨ 'ਤੇ ਇਸ ਨੂੰ ਬੇਰੰਗ ਪਰਤਣਾ ਪਿਆ। ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਅਸੀਂ ਤਾਂ ਅਕਾਲੀਆਂ ਦੇ ਰਾਜ 'ਚ ਕਿਸੇ ਵੀ ਵਿਭਾਗ ਦੀ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ, ਜਦਕਿ ਹੁਣ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। 
ਵਪਾਰ ਮੰਡਲ ਦੇ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਇਥੋਂ ਤੱਕ ਵਿਭਾਗ ਦੀ ਟੀਮ ਨੂੰ ਹੁਕਮ ਦੇ ਦਿੱਤੇ ਸਨ ਕਿ ਤਹਿਸੀਲਦਾਰ ਨੂੰ ਨਾਲ ਲੈ ਕੇ ਡੋਰ ਟੂ ਡੋਰ ਫੂਡ ਆਈਟਮਾਂ ਦੇ ਇਸ ਤਰੀਕੇ ਨਾਲ ਸੈਂਪਲ ਲਏ ਜਾਣ, ਜਿਸ ਨਾਲ ਦੁਕਾਨਦਾਰਾਂ 'ਚ ਹਫੜਾ-ਦਫੜੀ ਮਚ ਜਾਵੇ, ਜਦਕਿ ਅਜਿਹੀ ਕਾਰਵਾਈ ਪਹਿਲਾਂ ਨਿਹਾਲ ਸਿੰਘ ਵਾਲਾ ਵਿਖੇ ਵੀ ਹੋਈ ਹੈ। 
ਪ੍ਰਧਾਨ ਵਿਜੇ ਬਾਂਸਲ ਨੇ ਕਿਹਾ ਕਿ ਦੁਕਾਨਦਾਰ ਕੋਈ ਗਲਤ ਸਾਮਾਨ ਨਹੀਂ ਵੇਚਦੇ ਅਤੇ ਪਿੱਛੋਂ ਪੈਕ ਆਉਂਦਾ ਸਾਮਾਨ ਹੀ ਉਨ੍ਹਾਂ ਵੱਲੋਂ ਵੇਚਿਆ ਜਾਂਦਾ ਹੈ। ਇਥੋਂ ਦਾ ਸਟੇਸ਼ਨ ਸਾਫ-ਸੁਥਰਾ ਸਾਮਾਨ ਵੇਚਣ 'ਚ ਪਹਿਲੇ ਨੰਬਰ 'ਤੇ ਮਸ਼ਹੂਰ ਹੈ, ਜਦਕਿ ਪ੍ਰਸ਼ਾਸਨ ਜ਼ਿਲੇ ਦੇ ਹੋਰ ਸ਼ਹਿਰ 'ਚ ਸੈਂਪਲ ਲੈਣ ਦੀ ਬਜਾਏ ਜਾਣਬੁੱਝ ਕੇ ਬਾਘਾਪੁਰਾਣਾ ਨੂੰ ਨਿਸ਼ਾਨਾ ਬਣਾ ਰਿਹਾ ਹੈ। ਸਥਾਨਕ ਵਪਾਰ ਮੰਡਲ ਨੇ ਟੀਮ ਦੀ ਧੱਕੇਸ਼ਾਹੀ ਖਿਲਾਫ ਨਾਅਰੇਬਾਜ਼ੀ ਵੀ ਕੀਤੀ।  ਇਸ ਮੌਕੇ ਸੰਦੀਪ ਕੁਮਾਰ, ਸਤੀਸ਼ ਅਰੋੜਾ, ਟਿੰਕੂ ਕਟਾਰੀਆ, ਦਵਿੰਦਰ ਬਾਂਸਲ, ਦੀਪਕ ਮਨਚੰਦਾ, ਸੋਮ ਨਾਥ ਸੋਮੀ, ਦੀਪਕ ਗਰਗ, ਦੀਪਾ ਸ਼ਾਹੀ, ਨਰੇਸ਼ ਗੋਇਲ, ਮੋਹਨ ਲਾਲ, ਪਰਮਿੰਦਰ ਸਿੰਘ, ਅਸ਼ੋਕ ਬਾਂਸਲ, ਭਗਵਾਨ ਦਾਸ, ਪਵਨ ਕੁਮਾਰ, ਨਰੇਸ਼ ਕੁਮਾਰ, ਸਤਪਾਲ, ਪ੍ਰੇਮ ਕੁਮਾਰ, ਵਿਜੇ ਕੁਮਾਰ ਸਮੇਤ 100 ਤੋਂ ਵੱਧ ਦੁਕਾਨਦਾਰ ਸ਼ਾਮਲ ਸਨ।


Related News