ਆਸਿਫ਼ਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਸਿੱਖ ਜੱਥੇਬੰਦੀ ਨੇ ਕੱਢਿਆ ਰੋਸ ਮਾਰਚ

04/20/2018 8:36:55 PM

ਝਬਾਲ/ ਬੀੜ ਸਾਹਿਬ ( ਲਾਲੂਘੁੰਮਣ, ਬਖਤਾਵਰ)—  ਜ਼ੰਮੂ ਕਸ਼ਮੀਰ ਦੇ ਕਠੂਆ 'ਚ ਨੰਨੀ ਬੱਚੀ ਆਸਿਫ਼ਾ ਦਾ ਮਨੁੱਖੀ ਜਾਮੇ ਦੇ ਰੂਪ 'ਚ ਛੁੱਪੇ ਵਹਿਸ਼ੀ ਦਰਿੰਦਿਆਂ ਵੱਲੋਂ ਧਾਰਮਿਕ ਅਸਥਾਨ 'ਚ ਕਥਿਤ ਤੌਰ 'ਤੇ ਸਮੂਹਿਕ ਬਲਾਤਕਰ ਕਰਕੇ ਇਨਸ਼ਾਨੀਅਤ ਨੂੰ ਤਾਰ-ਤਾਰ ਕਰਨ ਵਾਲੇ ਦੋਸ਼ੀਆਂ ਨੂੰ ਸ਼ਖਤ ਸਜਾਵਾਵਾਂ ਦਿਵਾਉਣ ਲਈ ਬਾਬਾ ਬੁੱਢਾ ਸਾਹਿਬ ਜੀ ਸਤਿਕਾਰ ਕਮੇਟੀ ਵੱਲੋਂ ਪ੍ਰਧਾਨ ਭਾਈ ਹਰਜਿੰਦਰ ਸਿੰਘ ਲਾਡੀ ਪੰਜਵੜ ਦੀ ਅਗਵਾਈ 'ਚ ਸਿੱਖ ਆਗੂਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਅੱਜ ਸਵੇਰੇ ਪਿੰਡ ਬਘਿਆੜੀ ਤੋਂ ਅਰੰਭ ਹੋਇਆ ਜਿਸ 'ਚ ਵੱਡੀ ਗਿਣਤੀ 'ਚ ਮੋਟਰਸਾਇਕਲ, ਕਾਰਾਂ ਅਤੇ ਹੋਰ ਵਹੀਕਲਾਂ 'ਤੇ ਸਵਾਰ ਸਿੱਖ ਕਾਰਕੁੰਨਾਂ ਵੱਲੋਂ ਹੱਥਾਂ 'ਚ ਕਾਤਲਾਂ ਵਿਰੁੱਧੀ ਬੈਨਰ ਅਤੇ ਕਾਲੇ ਝੰਡੇ ਫੜ• ਕੇ ਸੜਕਾਂ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਈ ਹਰਜਿੰਦਰ ਸਿੰਘ ਲਾਡੀ ਪੰਜਵੜ ਨੇ ਕਿਹਾ ਕਿ ਪੂਰੇ ਦੇਸ਼ ਭਰ 'ਚ ਨੰਨੀ ਬੱਚੀ ਆਸਿਫਾ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਬੁਲੰਦ ਹੋ ਰਹੀ ਹੈ। ਲੋਕ ਸੜਕਾਂ 'ਤੇ ਉਤਰ ਕੇ ਰੋਸ ਮੁਜਹਾਰੇ ਕਰ ਰਹੇ ਹਨ ਅਤੇ ਜਗਾ ਜਗਾ ਕੈਂਡਲ ਮਾਰਚ ਕੱਢ ਕਿ ਆਸਿਫ਼ਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਭਾਰਤੀ ਨਿਆਂ ਪ੍ਰਨਾਲੀ 'ਤੇ ਸਵਾਲ ਵੀ ਚੁੱਕੇ ਜਾ ਰਹੇ ਹਨ। ਰੋਸ ਮਾਰਚ ਦੇ ਰਵਾਨਾ ਹੋਣ ਤੋਂ ਪਹਿਲਾਂ ਭਾਈ ਲਾਡੀ ਨੇ ਦੱਸਿਆ ਕਿ ਇਹ ਰੋਸ ਮਾਰਚ ਪਿੰਡ ਬਘਿਆੜੀ ਤੋਂ ਸ਼ੁਰੂ ਹੋ ਕੇ ਪਿੰਡ ਕੋਟ ਸਿਵਿਆਂ, ਸਵਰਗਾਪੁਰੀ, ਪੰਜਵੜ, ਸੋਹਲ, ਝਬਾਲ ਖੁਰਦ, ਖੈਰਦੀਨਕੇ, ਫਤਾਹਪੁਰ ਤੋਂ ਹੁੰਦਾ ਹੋਇਆ ਸੈਂਕੜੇ ਲੋਕਾਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਤਰਨਤਾਰਨ ਅਤੇ ਐੱਸ.ਐੱਸ.ਪੀ. ਤਰਨਤਾਰਨ ਦੇ ਦਫਤਰ ਵਿਖੇ ਪੁੱਜੇਗਾ ਅਤੇ ਕੇਂਦਰ 'ਤੇ ਪੰਜਾਬ ਸਰਕਾਰਾਂ ਤੱਕ ਕਾਂਤਲਾਂ ਨੂੰ ਫਾਂਸੀ ਦੇਣ ਦੀ ਮੰਗ ਕਰਦਿਆਂ ਉਤਕ ਅਧਿਕਾਰੀਆਂ ਨੂੰ ਪੱਤਰ ਸੌਂਪਿਆਂ ਜਾਣਗੇ। ਇਸ ਮੌਕੇ ਭਾਈ ਪ੍ਰਗਟ ਸਿੰਘ ਪੰਡੋਰੀ, ਭਾਈ ਲਖਵਿੰਦਰ ਸਿੰਘ ਫਤਾਹਪੁਰ, ਭਾਈ ਗੁਰਮੁੱਖ ਸਿੰਘ ਸਰਾਂ, ਸਤਨਾਮ ਸਿੰਘ ਸਰਾਂ, ਅਕਾਸ਼ਦੀਪ ਸਿੰਘ, ਵਿਰਸਾ ਸਿੰਘ ਠੱਠਾ, ਜਸਪਾਲ ਸਿੰਘ ਐਮਾਂ, ਸਿਮਰਤ ਸਿੰਘ ਐਮਾਂ, ਫੋਕਲੋਰ ਰਸਰਚ ਅਕਾਦਮੀ, ਪੰਜਾਬੀ ਸਹਿਤ ਸਭਾ ਚੋਗਾਵਾਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂ ਗੁਰਜਿੰਦਰ ਸਿੰਘ ਬਘਿਆੜੀ, ਡਾ. ਫੁਲਵਿੰਦਰ ਸਿੰਘ ਬਘਿਆੜੀ, ਗੁਰਦੇਵ ਸਿੰਘ, ਗੁਰਭੇਜ ਸਿੰਘ ਖਾਲਸਾ, ਸੁਖਬੀਰ ਸਿੰਘ ਬਿੱਟੂ, ਰਣਜੀਤ ਸਿੰਘ, ਗੁਰਤੇਜ ਸਿੰਘ, ਸਰਬਜੋਤ ਸਿੰਘ, ਜਸ਼ਨਦੀਪ ਸਿੰਘ ਆਦਿ ਹਾਜ਼ਰ ਸਨ।


Related News