ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਡੀ. ਜੀ. ਪੀ. ਚਟੋਪਾਧਿਆਏ ’ਤੇ ਲਾਏ ਵੱਡੇ ਇਲਜ਼ਾਮ

Monday, Jan 24, 2022 - 05:21 PM (IST)

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਥੇ ਪ੍ਰੈੱਸ ਕਾਨਫਰੰਸ ਕਰਕੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਸਿਧਾਰਥ ਚਟੋਪਾਧਿਆਏ ’ਤੇ ਵੱਡੇ ਇਲਜ਼ਾਮ ਲਾਏ ਗਏ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਅਖ਼ਬਾਰਾਂ ’ਚ ਛਪੀਆਂ ਖ਼ਬਰਾਂ ਨੂੰ ਲੈ ਕੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਚਟੋਪਾਧਿਆਏ ’ਤੇ ਵੱਡੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਸਾਬਕਾ ਡੀ. ਜੀ. ਪੀ. ਚਟੋਪਾਧਿਆਏ ਕਾਨੂੰਨ ਤੋੜਨ ਵਾਲੇ ਕ੍ਰਿਮੀਨਲਜ਼ ਤੋਂ ਹੁਕਮ ਲੈਂਦੇ ਰਹੇ ਹਨ ਕਿ ਕਿਸ ਨੂੰ ਐੱਸ. ਐੱਸ. ਪੀ. , ਡੀ. ਐੱਸ. ਪੀ. ਲਾਉਣਾ ਹੈ। ਉਹ ਲੋਕ ਜਿਹੜੇ ਖੁਦ ਡਰੱਗਜ਼ ਮਾਮਲੇ ’ਚ ਸ਼ਾਮਲ ਤੇ ਭਗੌੜੇ ਹਨ, ਉਹ ਚਟੋਪਾਧਿਆਏ ਨੂੰ ਹੁਕਮ ਦਿੰਦੇ ਸਨ। ਉਨ੍ਹਾਂ ਦੇ ਕਹਿਣ ’ਤੇ ਜਿਹੜੇ ਅਫ਼ਸਰ ਲੱਗਦੇ ਰਹੇ ਹਨ, ਉਹ ਬਹੁਚਰਚਿਤ ਭੋਲੇ ਵਾਲੇ ਕੇਸ ’ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਿਸ ਡੀ. ਜੀ. ਪੀ. ਨੇ ਕਾਨੂੰਨ ਵਿਵਸਥਾ ਦੀ ਰਾਖੀ ਕਰਨੀ ਹੁੰਦੀ ਹੈ, ਉਹ ਕਾਨੂੰਨ ਤੋੜਨ ਵਾਲਿਆਂ ਤੋਂ ਹੁਕਮ ਲੈਂਦੇ ਰਹੇ ਹਨ ਕਿ ਕਿਸ ਦੇ ਖ਼ਿਲਾਫ ਕੇਸ ਦਰਜ ਕਰਨਾ ਹੈ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਦੇ ਕੈਪਟਨ ’ਤੇ ਤਿੱਖੇ ਨਿਸ਼ਾਨੇ, ਕਿਹਾ-ਭਾਜਪਾ ਨਾਲ ਜਾ ਕੇ ਹੋਇਆ ‘ਸਟੈਂਡਲੈੱਸ’ (ਵੀਡੀਓ)

ਉਸੇ ਸਾਬਕਾ ਡੀ. ਜੀ. ਪੀ. ਚਟੋਪਾਧਿਆਏ ਦੇ ਕਹਿਣ ’ਤੇ ਹੀ ਬਿਕਰਮ ਮਜੀਠੀਆ ਵਿਰੁੱਧ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿਆਸੀ ਆਕਿਆਂ ਨੇ ਚਟੋਪਾਧਿਆਏ ਨੂੰ ਡੀ. ਜੀ. ਪੀ. ਹੀ ਕੇਸ ਦਰਜ ਕਰਨ ਕਰਕੇ ਬਣਾਇਆ ਸੀ। ਉਨ੍ਹਾਂ ਕਿਹਾ ਕਿ ਅਖ਼ਬਾਰਾਂ ’ਚ ਛਪੀਆਂ ਖ਼ਬਰਾਂ ਤੋਂ ਸਾਫ਼ ਹੋ ਗਿਆ ਹੈ ਕਿ ਮਜੀਠੀਆ ਖ਼ਿਲਾਫ ਦਰਜ ਕੇਸ ਸਿਆਸਤ ਤੋਂ ਪ੍ਰੇਰਿਤ ਸੀ। ਚਟੋਪਾਧਿਆਏ ਨੇ ਉਨ੍ਹਾਂ ਬੰਦਿਆਂ ਨੂੰ ਨਿਯੁਕਤ ਕੀਤਾ, ਜਿਹੜੇ ਬਹੁਚਰਚਿਤ ਡਰੱਗਜ਼ ਕੇਸਾਂ ’ਚ ਸ਼ਾਮਲ ਰਹੇ। ਉਨ੍ਹਾਂ ਦੇ ਰਾਹੀਂ ਡਰੱਗ ਵਿਕਵਾਉਂਦੇ ਰਹੇ, ਇਸ ਦੇ ਸਾਰੇ ਸਬੂਤ ਅਖ਼ਬਾਰਾਂ ’ਚ ਛਪੇ ਹਨ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਖ਼ਿਲਾਫ ਕੇਸ ਵੀ ਉਸੇ ਕੜੀ ਦਾ ਹੀ ਹਿੱਸਾ ਹੈ। ਇਹ ਕੇਸ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ ਤੇ ਇਸ ਦੇ ਖ਼ਿਲਾਫ ਹਰ ਪੱਧਰ ’ਤੇ ਲੜਾਂਗੇ। ਉਹ ਇਸ ’ਤੇ  ਨਿਆਇਕ ਜਾਂਚ ਦੀ ਮੰਗ ਕਰਦੇ ਹਨ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ‘ਆਪ’ ਦੇ ਉਮੀਦਵਾਰਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ (ਵੀਡੀਓ) 


Manoj

Content Editor

Related News