ਸੈਂਟਰਲ ਜੇਲ੍ਹ ਦੀ ਸੁਰੱਖਿਆ ਫਿਰ ਸਵਾਲਾਂ ਦੇ ਘੇਰੇ ’ਚ, ਬਰਾਮਦ ਹੋਇਆ ਇਹ ਸਾਮਾਨ
Wednesday, Aug 09, 2023 - 03:50 AM (IST)
ਲੁਧਿਆਣਾ (ਸਿਆਲ)-ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਦੀ ਸੁਰੱਖਿਆ ਇਕ ਵਾਰ ਫਿਰ ਸਵਾਲਾਂ ਦੇ ਘੇਰੇ ’ਚ ਆ ਗਈ ਹੈ ਕਿਉਂਕਿ ਲਗਾਤਾਰ ਚੈਕਿੰਗ ਤੋਂ ਬਾਅਦ ਮੋਬਾਇਲ ਬਰਾਮਦਗੀ ਦਾ ਸਿਲਸਿਲਾ ਰੋਜ਼ਾਨਾ ਵਧਦਾ ਹੀ ਜਾ ਰਿਹਾ ਹੈ। ਤਾਜ਼ਾ ਮਾਮਲੇ ’ਚ 22 ਮੋਬਾਇਲ, 65 ਪੁੜੀਆਂ ਜਰਦਾ, 1 ਸਿਮ ਕਾਰਡ ਚੈਕਿੰਗ ਦੌਰਾਨ ਬਰਾਮਦ ਹੋਣ ’ਤੇ ਪੁਲਸ ਨੇ ਸਹਾਇਕ ਸੁਪਰਡੈਂਟਾਂ ਸੁਖਦੇਵ ਸਿੰਘ, ਗਗਨਦੀਪ ਸ਼ਰਮਾ, ਅਵਤਾਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰ. 7 ’ਚ ਹਵਾਲਾਤੀਆਂ ਅਤੇ ਅਣਪਛਾਤੇ ਵਿਰੁੱਧ ਪ੍ਰਿਜ਼ਨ ਐਕਟ ਦਾ ਕੇਸ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਰਾਹੁਲ ਗਾਂਧੀ ਫਿਰ ਕੱਢਣਗੇ ‘ਭਾਰਤ ਜੋੜੋ ਯਾਤਰਾ’, ਇਸ ਵਾਰ ਗੁਜਰਾਤ ਤੋਂ ਹੋਵੇਗੀ ਸ਼ੁਰੂ
ਪੁਲਸ ਜਾਂਚ ਅਧਿਕਾਰੀ ਜਨਕ ਰਾਜ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਹਵਾਲਾਤੀਆਂ ਦੀ ਪਛਾਣ ਰਣਜੀਤ ਸਿੰਘ, ਜਗਦੀਪ ਸਿੰਘ, ਪ੍ਰਦੀਪ ਸਿੰਘ, ਭੂਸ਼ਣ ਕੁਮਾਰ, ਜਗਤਾਰ ਸਿੰਘ ਉਰਫ ਜੱਗੀ, ਰਵਿੰਦਰ ਸਾਹਨੀ ਉਰਫ ਰੁਬੇਨ, ਪਵਨ ਕੁਮਾਰ, ਵਿਜੇ ਕੁਮਾਰ, ਬਲਦੇਵ ਸਿੰਘ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : WI vs IND 3rd T20I : ਸੂਰਯਕੁਮਾਰ ਦਾ ਸ਼ਾਨਦਾਰ ਅਰਧ ਸੈਂਕੜਾ, ਭਾਰਤ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ
8 ਦਿਨਾਂ ’ਚ ਬਰਾਮਦ ਹੋਏ 53 ਮੋਬਾਇਲ
ਲਗਾਤਾਰ ਸੁਰਖੀਆਂ ’ਚ ਰਹਿਣ ਵਾਲੀ ਸੈਂਟਰਲ ਜੇਲ੍ਹ ਤੋਂ 8 ਦਿਨਾਂ ’ਚ ਚੈਕਿੰਗ ਦੌਰਾਨ 53 ਮੋਬਾਇਲਾਂ ਦੀ ਬਰਾਮਦਗੀ ਚਰਚਾ ਦਾ ਵਿਸ਼ਾ ਬਣ ਗਈ ਹੈ। ਜਿੱਥੇ ਮੁਲਾਕਾਤ ਕਰਨ ਆਉਣ ਵਾਲੇ ਲੋਕਾਂ ਤੋਂ ਇਲਾਵਾ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੀ ਵੀ ਜੇਲ੍ਹ ਡਿਓਢੀ ’ਚ ਤਲਾਸ਼ੀ ਉਪਰੰਤ ਅੰਦਰ ਜਾਣਾ ਸੰਭਵ ਹੋ ਪਾਉਂਦਾ ਹੈ, ਇਸ ਦੇ ਬਾਵਜੂਦ ਮੋਬਾਇਲ ਅਤੇ ਪਾਬੰਦੀਸ਼ੁਦਾ ਸਾਮਾਨ ਕਿਹੜੇ ਗੁਪਤ ਰਸਤਿਆਂ ਰਾਹੀਂ ਬੈਂਰਕਾਂ ’ਚ ਪੁੱਜਦਾ ਹੈ, ਇਸ ਦੇ ਲਈ ਕੌਣ ਜ਼ਿੰਮੇਵਾਰ ਹੈ। ਇਹ ਪਤਾ ਕਰਨਾ ਅਤਿ-ਜ਼ਰੂਰੀ ਹੈ ਕਿਉਂਕਿ ਢਿੱਲੀ ਕਾਰਵਾਈ ਕਾਰਨ ਕੈਦੀਆਂ ਦੇ ਹੌਸਲੇ ਵਧ ਜਾਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ਸਿਖ਼ਰ ’ਤੇ ਪਹੁੰਚਿਆ ਰਜਨੀਕਾਂਤ ਦਾ ਕ੍ਰੇਜ਼, ਦੋ ਸੂਬਿਆਂ ਨੇ ‘ਜੇਲਰ’ ਦੀ ਰਿਲੀਜ਼ ’ਤੇ ਦਫ਼ਤਰਾਂ ’ਚ ਐਲਾਨੀ ਛੁੱਟੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8