ਗਰੀਬ ਪਰਿਵਾਰ ਦੇ ਕੋਠੇ ਦੀ ਛੱਤ ਡਿੱਗੀ

Monday, Feb 26, 2018 - 12:25 AM (IST)

ਬਟਾਲਾ,  (ਸੈਂਡੀ)-  ਨਜ਼ਦੀਕੀ ਪਿੰਡ ਢਡਿਆਲਾ ਨੱਤ ਵਿਖੇ ਬੀਤੇ ਕੱਲ ਹੋਈ ਬਰਸਾਤ ਕਾਰਨ ਗਰੀਬ ਪਰਿਵਾਰ ਦੇ ਕੋਠੇ ਦੀ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆਂ ਬਜ਼ੁਰਗ ਗੁਰਦੀਪ ਸਿੰਘ ਨੇ ਦੱਸਿਆ ਕਿ ਮੈਂ ਅਤੇ ਮੇਰਾ ਅੰਗਹੀਣ ਲੜਕਾ  ਦੋਵੇਂ ਕੱਚੇ ਕੋਠੇ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਰਹਿ ਰਹੇ ਹਾਂ ਅਤੇ ਮੈਂ ਦਿਹਾੜੀ ਕਰ ਕੇ ਗੁਜ਼ਾਰਾ ਕਰਦਾ ਹਾਂ ਅਤੇ ਬੀਤੇ ਕੱਲ ਹੋਈ ਬਰਸਾਤ ਕਾਰਨ ਮੇਰੇ ਘਰ ਦੀ ਬਾਲਿਆਂ ਵਾਲੀ ਛੱਤ ਡਿੱਗ ਗਈ, ਜਿਸ ਕਾਰਨ ਬਰਸਾਤ ਦਾ ਸਾਰਾ ਪਾਣੀ ਕਮਰੇ ਵਿਚ ਗਿਆ ਅਤੇ ਮੇਰਾ ਕਾਫ਼ੀ ਨੁਕਸਾਨ ਹੋ ਗਿਆ। ਬਜ਼ੁਰਗ ਨੇ ਦੱਸਿਆ ਕਿ ਮੈਂ ਬਹੁਤ ਗਰੀਬ ਵਿਅਕਤੀ ਹਾਂ ਅਤੇ ਮੇਰੇ ਕੋਲ ਐਨੇ ਪੈਸੇ ਵੀ ਨਹੀਂ ਹਨ ਕਿ ਮੈਂ ਦੁਬਾਰਾ ਛੱਤ ਪਾ ਸਕਾਂ। ਉਸਨੇ ਸਰਕਾਰ ਤੋਂ ਮੰਗ ਕੀਤੀ ਕਿ ਘਰ ਦੀ ਛੱਤ ਬਣਾਉਣ ਵਿਚ ਮੇਰੀ ਮਦਦ ਕੀਤੀ ਜਾਵੇ। 


Related News