ਲੁਟੇਰਿਆਂ ਨੇ ਜੇ. ਈ. ਨੂੰ ਸੱਟਾਂ ਮਾਰ ਕੇ ਕੀਤਾ ਜ਼ਖਮੀ
Thursday, Mar 15, 2018 - 05:11 AM (IST)

ਫੱਤੂਢੀਂਗਾ, (ਘੁੰਮਣ)- ਬੀਤੀ ਰਾਤ ਆਪਣੀ ਡਿਊਟੀ ਕਰ ਕੇ ਵਾਪਸ ਘਰ ਜਾ ਰਹੇ ਜਗਦੀਸ਼ ਕੁਮਾਰ ਜੇ. ਈ. ਨੂੰ 8 ਅਣਪਛਾਤੇ ਲੁਟੇਰਿਆਂ ਨੇ ਉੱਚੇ ਨੇੜੇ ਬੱਗਾ ਸਿੰਘ ਦੇ ਸ਼ੈਲਰ ਨਜ਼ਦੀਕ ਉਸਦਾ ਪਿੱਛਾ ਕਰ ਕੇ ਕਾਬੂ ਕਰ ਲਿਆ ਤੇ ਵਾਰ ਕਰਦਿਆਂ ਸਿਰ 'ਚ ਇੱਟ ਮਾਰੀ ਤੇ ਲੱਤ ਉਪਰ ਤੇਜ਼ਧਾਰ ਦਾਤਰ ਦੇ ਕਈ ਵਾਰ ਕਰ ਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ।
ਜ਼ੇਰੇ ਇਲਾਜ ਜਗਦੀਸ਼ ਕੁਮਾਰ ਜੇ. ਈ. ਨੇ ਦੱਸਿਆ ਕਿ ਉਹ ਸਬ ਡਵੀਜ਼ਨ ਉੱਚ ਵਿਖੇ ਬਤੌਰ ਜੇ. ਈ. ਨਿਯੁਕਤ ਹੈ, ਉਹ ਆਪਣੀ ਡਿਊਟੀ ਤੋਂ ਫਾਰਗ ਹੋ ਕੇ ਆਪਣੇ ਘਰ ਸੁਲਤਾਨਪੁਰ ਲੋਧੀ ਵਿਖੇ ਜਾ ਰਿਹਾ ਸੀ ਪਰ ਜਦ ਉਹ ਸ਼ਾਮੀ ਪੌਣੇ 7 ਵਜੇ ਦੇ ਕਰੀਬ ਬੱਗਾ ਸਿੰਘ ਦੇ ਸ਼ੈਲਰ ਨੇੜੇ ਪੁੱਜੇ ਤਾਂ 8 ਅਣਪਛਾਤੇ ਵਿਅਕਤੀ ਜੋ ਕਿ ਤਿੰਨ ਮੋਟਰਸਾਈਕਲਾਂ 'ਤੇ ਸਵਾਰ ਸਨ, ਨੇ ਉਸਦਾ ਪਿੱਛਾ ਕਰ ਕੇ ਉਸ ਦੇ ਮੋਟਰਸਾਈਕਲ ਨੂੰ ਸਾਈਡ ਮਾਰ ਕੇ ਥੱਲੇ ਸੁੱਟ ਦਿੱਤਾ। ਉਪਰੰਤ ਉਸ ਨਾਲ ਕੁੱਟਮਾਰ ਕਰਦੇ ਹੋਏ ਉਸ ਨੂੰ ਜ਼ਖਮੀ ਕਰ ਦਿੱਤਾ। ਬਾਅਦ 'ਚ ਉਸ ਦੇ ਪਰਸ 'ਤੋਂ 400 ਰੁਪਏ ਦੀ ਨਕਦੀ, ਡਰਾਈਵਿੰਗ ਲਾÂਸਿੰਸ ਤੇ ਅਡੰਟੀ ਕਾਰਡ ਲੈ ਕੇ ਫਰਾਰ ਹੋ ਗਏ। ਜੇ. ਈ. ਨੂੰ ਬੇਹੋਸ਼ੀ ਦੀ ਹਾਲਤ 'ਚ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਜਿਥੇ ਜਗਦੀਸ਼ ਕੁਮਾਰ ਜੇ. ਈ. ਦੀ ਹਾਲਤ ਚਿੰਤਾਜਨਕ ਬਣੀ ਪਈ ਹੈ।