ਗੁਰਦੁਆਰਾ ਸਾਹਿਬ ਦੇ ਪਾਠੀ ਨਾਬਾਲਗ ਨਾਲ ਕਰਦੇ ਰਹੇ ਕੁਕਰਮ

Sunday, Feb 09, 2020 - 12:38 AM (IST)

ਗੁਰਦੁਆਰਾ ਸਾਹਿਬ ਦੇ ਪਾਠੀ ਨਾਬਾਲਗ ਨਾਲ ਕਰਦੇ ਰਹੇ ਕੁਕਰਮ

ਮੋੋਗਾ, (ਆਜ਼ਾਦ)- ਸਥਾਨਕ ਇਕ ਗੁਰਦੁਆਰਾ ਸਾਹਿਬ ’ਚ ਪਿਛਲੇ ਕਈ ਮਹੀਨਿਆਂ ਤੋਂ ਸੇਵਾ ਕਰਦੇ ਆ ਰਹੇ ਇਕ 14 ਸਾਲ ਦੇ ਨਾਬਾਲਗ ਬੱਚੇ ਨੂੰ ਗੁਰਦੁਆਰਾ ਸਾਹਿਬ ਦੇ 2 ਪਾਠੀ ਸਿੰਘਾਂ ਵੱਲੋਂ ਕਥਿਤ ਤੌਰ ’ਤੇ ਡਰਾ-ਧਮਕਾ ਕੇ ਉਸ ਨਾਲ 2 ਮਹੀਨਿਆਂ ਤੋਂ ਕੁਕਰਮ ਕਰਨ ਦਾ ਸਮਾਚਾਰ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਇਕ ਕਥਿਤ ਮੁਲਜ਼ਮ ਦਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਹੈ, ਜਦਕਿ ਉਸ ਦਾ ਸਾਥੀ ਪੁਲਸ ਦੇ ਕਾਬੂ ਨਹੀਂ ਆ ਸਕਿਆ। ਇਸ ਸਬੰਧੀ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀਡ਼ਤ ਨਾਬਾਲਗ ਦੇ ਮਾਮੇ ਨੇ ਕਿਹਾ ਕਿ ਪਹਿਲਾਂ ਪੀਡ਼ਤ ਬੱਚੇ ਦਾ ਪਿਤਾ ਮੋਗਾ ਦੇ ਉਕਤ ਗੁਰਦੁਆਰਾ ਸਾਹਿਬ ’ਚ ਲੋਕਾਂ ਦੇ ਘਰਾਂ ’ਚ ਜਾ ਕੇ ਅੰਨ-ਪਾਣੀ ਦੀ ਸੇਵਾ ਲੈਂਦਾ ਸੀ ਅਤੇ ਗੁਰਦੁਆਰਾ ਸਾਹਿਬ ’ਚ ਪਹੁੰਚਾਉਂਦਾ ਸੀ ਪਰ ਉਸ ਦੇ ਬੀਮਾਰ ਹੋਣ ਕਾਰਣ ਉਸ ਨੇ ਆਪਣੇ ਲੜਕੇ ਨੂੰ ਉਕਤ ਗੁਰਦੁਆਰਾ ਸਾਹਿਬ ਦੀ ਸੇਵਾ ਲਈ ਲਾਇਆ, ਜਿਸ ਨੇ ਆਪਣੇ ਘਰ ਜਾ ਕੇ ਦੱਸਿਆ ਕਿ ਗੁਰਦੁਆਰਾ ਸਾਹਿਬ ’ਚ 2 ਪਾਠੀ ਸਿੰਘ ਦਵਿੰਦਰ ਸਿੰਘ ਅਤੇ ਪਰਦੀਪ ਸਿੰਘ ਦੋਵੇਂ ਵਾਸੀ ਔਲਖ ਫਰੀਦਕੋਟ ਹਾਲ ਆਬਾਦ ਮੋਗਾ ਮੇਰੇ ਨਾਲ 2 ਮਹੀਨਿਆਂ ਤੋਂ ਕੁਕਰਮ ਕਰਦੇ ਆ ਰਹੇ ਹਨ, ਜਿਸ ’ਤੇ ਪੀੜਤ ਬੱਚੇ ਦੇ ਮਾਮੇ ਵੱਲੋਂ ਪੁਲਸ ਨੂੰ ਸੁੂਚਿਤ ਕੀਤਾ ਗਿਆ। ਸਹਾਇਕ ਥਾਣੇਦਾਰ ਜਸਵੰਤ ਸਿੰਘ ਸਰਾਂ ਨੇ ਕਿਹਾ ਕਿ ਅੱਜ ਪੀਡ਼ਤ ਬੱਚੇ ਦੀ ਸਿਵਲ ਹਸਪਤਾਲ ’ਚੋਂ ਡਾਕਟਰੀ ਜਾਂਚ ਕਰਵਾਈ ਗਈ। ਉਪਰੰਤ ਦੋਵੇਂ ਕਥਿਤ ਮੁਲਜ਼ਮਾਂ ਖਿਲਾਫ ਥਾਣਾ ਸਿਟੀ ’ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਪਰਦੀਪ ਸਿੰਘ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


author

Bharat Thapa

Content Editor

Related News