ਅਕਾਲੀ ਦਲ ’ਚ ਜਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ : ਢੀਂਡਸਾ
Sunday, Mar 01, 2020 - 11:29 PM (IST)
ਬੱਧਨੀ ਕਲਾਂ, (ਮਨੋਜ, ਬੱਬੀ)– ਜਿਥੇ ਸੁਖਦੇਵ ਸਿੰਘ ਢੀਂਡਸਾ ਪੰਜਾਬ ’ਚ ਰੈਲੀਆਂ ਕਰ ਕੇ ਬਾਦਲਾਂ ਨੂੰ ਵਾਹਣੀ ਪਾਈ ਫਿਰਦੇ ਹਨ, ਉਥੇ ਹੀ ਉਨ੍ਹਾਂ ਨੂੰ ਹੁਣ ਐੱਨ. ਆਰ. ਆਈਜ਼ ਦਾ ਵੀ ਵੱਡਾ ਸਹਿਯੋਗ ਮਿਲ ਰਿਹਾ ਹੈ। ਅੱਜ ਮੋਗਾ ਜ਼ਿਲੇ ਦੇ ਪਿੰਡ ਰਾਊਕੇ ਕਲਾਂ ਵਿਖੇ ਪ੍ਰਵਾਸੀ ਭਾਰਤੀ ਮਹਿੰਦਰ ਸਿੰਘ ਦੇ ਘਰ ਕਲੱਬਾਂ ਅਤੇ ਪਿੰਡ ਵਾਸੀਆਂ ਦੇ ਹੋਏ ਵੱਡੇ ਇਕੱਠ ਤੋਂ ਬਾਅਦ ਪਿੰਡ ਲੋਪੋਂ ਵਿਖੇ ਪ੍ਰਵਾਸੀ ਭਾਰਤੀ ਹਰਬੰਸ ਸਿੰਘ ਕੈਨੇਡਾ ਦੇ ਗ੍ਰਹਿ ਵਿਖੇ ਵਰਕਰਾਂ ਅਤੇ ਆਗੂਆਂ ਨਾਲ ਉਨ੍ਹਾਂ ਮੀਟਿੰਗ ਕਰ ਕੇ ਅਕਾਲੀ ਦਲ ਬਾਦਲ ਨੂੰ ਖੂਬ ਰਗਡ਼ੇ ਲਾਏ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਉਨ੍ਹਾਂ ਨੂੰ ਵੱਡਾ ਹੌਸਲਾ ਦੇ ਰਹੇ ਹਨ। ਪਿੰਡ-ਪਿੰਡ ’ਚ ਸੱਦ ਕੇ ਮੀਟਿੰਗਾਂ ਕਰਵਾ ਰਹੇ ਹਨ। ਅੱਜ ਕਈ ਪਿੰਡਾਂ ਦਾ ਉਨ੍ਹਾਂ ਦੌਰਾ ਕੀਤਾ, ਜਿਥੇ ਲੋਕਾਂ ਨੇ ਉਨ੍ਹਾਂ ਨੂੰ ਵੱਡਾ ਮਾਣ ਬਖਸ਼ਿਆ। ਢੀਂਡਸਾ ਨੇ ਪੱਤਰਕਾਰਾਂ ਦੇ ਸੁਆਲ ਦਾ ਜਵਾਬ ਦਿੰਦਿਆਂ ਕਿਹਾ ਕਿ ਹੁਣ ਅਕਾਲੀ ਦਲ ’ਚ ਜਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਹੁਣ ਤਾਂ ਗੱਲ ਬਹੁਤ ਅੱਗੇ ਲੰਘ ਚੁੱਕੀ ਹੈ, ਜਿਥੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕੋਈ ਫੈਸਲਾ ਕਰਨ ਲੱਗਿਆਂ ਸਲਾਹ ਕਰਦੇ ਸਨ, ਉਥੇ ਹੀ ਹੁਣ ਸੁਖਬੀਰ ਬਾਦਲ ਤਾਨਾਸ਼ਾਹੀ ਤੌਰ ’ਤੇ ਫੈਸਲੇ ਕਰਦੇ ਹਨ, ਕਿਸੇ ਦੀ ਕੋਈ ਪੁੱਛ-ਗਿੱਛ ਨਹੀਂ ਹੈ। ਇਸ ਕਰ ਕੇ ਅਸੀਂ ਮਜਬੂਰਨ ਅਕਾਲੀ ਦਲ ਛੱਡਿਆ ਹੈ।
ਢੀਂਡਸਾ ਨੇ ਪੰਜਾਬ ਦੇ ਬਜਟ ’ਤੇ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਤੋਂ ਇਕ ਵੀ ਆਦਮੀ ਖੁਸ਼ ਨਹੀਂ ਹੈ। ਕੈਪਟਨ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਬਜਟ ਉਹ ਚੰਗਾ ਹੁੰਦਾ, ਜਿਸ ’ਚ ਹਰ ਇਕ ਤਬਕੇ ਦਾ ਖਿਆਲ ਰੱਖਿਆ ਜਾਵੇ। ਕਿਸਾਨ, ਮਜ਼ਦੂਰ, ਵਪਾਰੀ ਅਤੇ ਅਧਿਆਪਕ ਸਡ਼ਕਾਂ ’ਤੇ ਉੱਤਰਨ ਲਈ ਮਜਬੂਰ ਹਨ। ਇਸ ਮੌਕੇ ਉਨ੍ਹਾਂ ਨਾਲ ਐੱਨ. ਆਰ. ਆਈ. ਹਰਬੰਸ ਸਿੰਘ ਲੋਪੋਂ, ਕੁਲਵੰਤ ਸਿੰਘ ਰਾਊਕੇ, ਜਥੇ. ਦਲਜੀਤ ਸਿੰਘ, ਸਵਰਨ ਸਿੰਘ ਸਾਬਕਾ ਸਰਪੰਚ ਬੱਧਨੀ ਕਲਾਂ, ਇੰਦਰਜੀਤ ਸਿੰਘ ਰਾਮਾ ਸਾਬਕਾ ਸਰਪੰਚ, ਜਥੇ. ਜਰਨੈਲ ਸਿੰਘ ਰਾਮਾ, ਮਲਕੀਤ ਸਿੰਘ ਰਾਊਕੇ, ਗੋਰਾ ਕੇਵਲ ਵਾਲਾ, ਲਖਵੀਰ ਸਿੰਘ ਲੱਖੀ, ਨਿਰਮਲ ਸਿੰਘ ਸੈਕਟਰੀ, ਛਿੰਦਰ ਸਿੰਘ ਯੂ. ਪੀ. ਵਾਲੇ, ਦਰਸ਼ਨ ਸਿੰਘ ਪਾਡ਼ਾ ਸਾਬਕਾ ਸਰਪੰਚ, ਹਰਮੰਦਰ ਸਿੰਘ ਰਾਮਾ, ਤ੍ਰਿਲੋਚਨ ਸਿੰਘ, ਪ੍ਰੇਮ ਕੁਮਾਰ, ਸੀਰਾ ਪੰਡਤ, ਬੂਟਾ ਕਬੱਡੀ ਖਿਡਾਰੀ, ਜਗਤਾਰ ਸਿੰਘ, ਦਿਆਲ ਸਿੰਘ, ਸੁਖਜੀਵਨ ਕੁੱਸਾ, ਪ੍ਰਧਾਨ ਗੁਰਚਰਨ ਸਿੰਘ, ਰੋਬਿਨ ਲੋਪੋਂ, ਵਰਿੰਦਰ ਸ਼ਰਮਾ, ਨੈਬ ਸਿੰਘ, ਸੁਦਾਗਰ ਸਿੰਘ ਤੋਂ ਇਲਾਵਾ ਪਿੰਡ ਵਾਸੀ ਅਤੇ ਹਲਕੇ ਦੇ ਪਤਵੰਤੇ ਵੱਡੀ ਗਿਣਤੀ ’ਚ ਹਾਜ਼ਰ ਸਨ।