ਕਿਸਾਨਾਂ ਫੂਕਿਆ ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ

Wednesday, Oct 11, 2017 - 07:03 AM (IST)

ਭਿੱਖੀਵਿੰਡ/ਖਾਲੜਾ,   (ਸੁਖਚੈਨ, ਅਮਨ)- ਅੱਜ ਪਿੰਡ ਦਿਆਲਪੁਰਾ ਦੀ ਮੰਡੀ ਵਿਚ ਮਹਿਲ ਸਿੰਘ, ਸੇਵਕ ਸਿੰਘ ਅਤੇ ਨੰਬਰਦਾਰ ਹਰਪਾਲ ਸਿੰਘ ਦੀ ਸਾਂਝੀ ਅਗਵਾਈ ਵਿਚ ਜਮਹੂਰੀ ਕਿਸਾਨ ਸਭਾ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਉਕਤ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਾਲੀ ਦੇ ਨਿਪਟਾਰੇ ਲਈ ਕਿਸਾਨ ਨੂੰ ਪ੍ਰਤੀ ਏਕੜ 5000 ਰੁਪਏ ਦਾ ਖਰਚਾ ਦੇਵੇ ਜਾਂ ਪਰਾਲੀ ਮਿੱਟੀ ਵਿਚ ਗਾਲਣ ਲਈ ਕੋ-ਆਪ੍ਰੇਟਿਵ ਸੁਸਾਇਟੀਆਂ ਰਾਹੀਂ ਮਸ਼ੀਨਰੀ ਉਪਲੱਬਧ ਕਰਵਾਏ। 
ਇਸ ਦੌਰਾਨ ਜ਼ਿਲਾ ਜਨਰਲ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਅਤੇ ਜਰਨੈਲ ਸਿੰਘ ਪਿੰਡ ਦਿਆਲਪੁਰਾ ਨੇ ਕਿਹਾ ਕਿ ਮੰਡੀ ਵਿਚ ਸ਼ੈੱਡ, ਪਾਣੀ, ਬੈਠਣ ਲਈ ਅਤੇ ਪਖਾਨੇ ਦਾ ਵੀ ਪ੍ਰਬੰਧ ਨਾ ਹੋਣ ਕਾਰਨ ਝੋਨਾ ਵੇਚਣ ਆਏ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨੇ ਦੀ 48 ਘੰਟਿਆਂ 'ਚ ਅਦਾਇਗੀ ਦਾ ਐਲਾਨ ਵੀ ਇਕ ਸੁਪਨਾ ਬਣ ਕੇ ਰਹਿ ਗਿਆ ਹੈ। ਬੁਲਾਰਿਆਂ ਨੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਪਰਾਲੀ ਦੀ ਸਮੱਸਿਆ ਦਾ ਕੋਊ ਜਲਦ ਹੱਲ ਨਾ ਕੱਢਿਆ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਰੂਪ ਸਿੰਘ ਬੂੜਚੰਦ, ਬਚਿੱਤਰ ਸਿੰਘ ਮੱਖੀ ਕਲਾਂ, ਮਹਿਲ ਸਿੰਘ, ਰਜਿੰਦਰ ਸਿੰਘ, ਮਹਿੰਦਰ ਸਿੰਘ, ਗੋਲਡੀ, ਭੋਜਾ ਸਿੰਘ ਆਦਿ ਮੌਜੂਦ ਸਨ।


Related News