ਆਵਾਰਾ ਕੁੱਤਿਆਂ ਦੀ ਸਮੱਸਿਆ ਅੱਜ ਹੋ ਸਕਦੀ ਹੈ ਟ੍ਰਾਈਸਿਟੀ ਦੇ ਨਿਗਮ ਕਮਿਸ਼ਨਰਾਂ ਦੀ ਬੈਠਕ
Tuesday, Jul 03, 2018 - 06:40 AM (IST)

ਚੰਡੀਗੜ੍ਹ, (ਰਾਏ)- ਆਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਨਿਜਾਤ ਦਿਵਾਉਣ ਲਈ ਕੋਈ ਹੱਲ ਨਹੀਂ ਕੱਢਿਆ ਜਾ ਸਕਿਆ ਹੈ । ਇਸ ਸਮੱਸਿਆ ਨੂੰ ਲੈ ਕੇ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ ਨਿਗਮ ਕਮਿਸ਼ਨਰ ਆਪਸ ਵਿਚ ਬੈਠ ਕੇ ਮੀਟਿੰਗ ਕਰ ਸਕਦੇ ਹਨ । ਸੂਤਰਾਂ ਅਨੁਸਾਰ ਇਹ ਬੈਠਕ ਮੰਗਲਵਾਰ ਨੂੰ ਹੋ ਸਕਦੀ ਹੈ । ਪਿਛਲੇ ਦਿਨੀਂ ਸ਼ਹਿਰ ਵਿਚ ਪੰਜ ਆਵਾਰਾ ਕੁੱਤਿਆਂ ਨੇ ਇਕ ਡੇਢ ਸਾਲਾ ਬੱਚੇ ਨੂੰ ਸ਼ਿਕਾਰ ਬਣਾਇਆ ਸੀ । ਆਵਾਰਾ ਕੁੱਤਿਆਂ ਦੀ ਦਹਿਸ਼ਤ ਨਾਲ ਨਜਿੱਠਣ ਲਈ ਨਿਗਮ ਦੇ ਆਪਣੇ ਸੀਮਿਤ ਦਾਇਰੇ ਹਨ । ਇਹੀ ਵਜ੍ਹਾ ਹੈ ਕਿ ਤਿੰਨਾਂ ਸ਼ਹਿਰਾਂ ਭਾਵ ਟ੍ਰਾਈਸਿਟੀ ਦੇ ਨਿਗਮ ਕਮਿਸ਼ਨਰ ਆਪਸ ਵਿਚ ਬੈਠ ਕੇ ਇਕ ਠੋਸ ਨੀਤੀ ਤਿਆਰ ਕਰ ਸਕਦੇ ਹਨ, ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਹੋ ਸਕਣ ।
33 ਫੋਰ ਵ੍ਹੀਲਰ ਤੇ 41 ਟੂ ਵ੍ਹੀਲਰ ਚੁੱਕੇ
ਨਿਗਮ ਦੇ ਉਲੰਘਣ ਕਬਜ਼ਾ ਵਿਰੋਧੀ ਦਸਤੇ ਨੇ ਅੱਜ ਇਕ ਵਿਸ਼ੇਸ਼ ਅਭਿਆਨ ਚਲਾ ਕੇ ਸੈਕਟਰ-17, 22 ਤੇ 34 ਤੋਂ ਗ਼ੈਰਕਾਨੂੰਨੀ ਪਾਰਕ ਕੀਤੇ ਗਏ 33 ਫੋਰ ਵ੍ਹੀਲਰ ਅਤੇ 41 ਟੂ ਵ੍ਹੀਲਰ ਵਾਹਨ ਜ਼ਬਤ ਕੀਤੇ । ਸੜਕ ਸੁਰੱਖਿਆ ਮਾਪਦੰਡਾਂ ਦੇ ਮੱਦੇਨਜ਼ਰ ਨਿਗਮ ਨੇ ਇਹ ਅਭਿਆਨ ਸ਼ੁਰੂ ਕੀਤਾ ਹੈ । ਨਿਗਮ ਕਮਿਸ਼ਨਰ ਕੇ. ਕੇ. ਯਾਦਵ ਨੇ ਕਿਹਾ ਹੈ ਕਿ ਲੋਕਾਂ ਨੂੰ ਆਪਣੇ ਵਾਹਨ ਪਾਰਕਿੰਗ ਖੇਤਰ ਵਿਚ ਹੀ ਪਾਰਕ ਕਰਨੇ ਚਾਹੀਦੇ ਹਨ । ਭਵਿੱਖ ਵਿਚ ਵੀ ਅਜਿਹੇ ਅਭਿਆਨ ਚਲਾਏ ਜਾਂਦੇ ਰਹਿਣਗੇ।