ਨਰਾਤਿਆਂ ਦਰਮਿਆਨ ਮੰਦਿਰਾਂ 'ਚ ਵਧੀ ਸ਼ਰਧਾਲੂਆਂ ਦੀ ਆਮਦ, ਫੁੱਲਾਂ ਦੀਆਂ ਕੀਮਤਾਂ ਨੇ ਮਹਿੰਗੀ ਕੀਤੀ ਪੂਜਾ ਦੀ ਥਾਲੀ
Sunday, Oct 02, 2022 - 06:24 PM (IST)
ਪਟਿਆਲਾ - ਕੋਰੋਨਾ ਕਾਲ ਦੇ 2 ਸਾਲ ਬਾਅਦ ਇਸ ਸਾਲ ਮੰਦਿਰਾਂ ਵਿਚ ਨਰਾਤਿਆਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ਰਧਾਲੂ ਮੰਦਿਰਾਂ ਵਿਚ ਬਿਨਾਂ ਕਿਸੇ ਪਾਬੰਦੀ ਦੇ ਆ ਰਹੇ ਹਨ। ਇਸ ਸਾਲ ਦੇ ਤਿਉਹਾਰਾਂ ਦਰਮਿਆਨ ਫੁੱਲਾਂ ਦੀ ਵੀ ਭਾਰੀ ਮੰਗ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਬੇਮੌਸਮੀ ਬਾਰਿਸ਼ ਨੇ ਫੁੱਲਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਕੀਮਤਾਂ ਇੰਨੀਆਂ ਜ਼ਿਆਦਾ ਚੜ੍ਹ ਚੁੱਕੀਆਂ ਹਨ ਕਿ ਥੋਕ ਦੇ 60-70 ਰੁਪਏ ਕਿਲੋ ਮਿਲਣ ਵਾਲਾ ਗੇਂਦੇ ਦਾ ਫੁੱਲ ਇਸ ਵੇਲੇ 200 ਰੁਪਏ ਕਿਲੋ ਮਿਲ ਰਿਹਾ ਹੈ। ਸਿਰਫ਼ ਗੇਂਦੇ ਦੇ ਫੁੱਲ ਹੀ ਨਹੀਂ ਸਗੋਂ ਗੁਲਾਬ ਦੇ ਫੁੱਲਾਂ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 120 ਰੁਪਏ ਕਿਲੋ ਵਾਲਾ ਗੁਲਾਬ ਦੁੱਗਣੇ ਤੋਂ ਵਧ 260 ਰੁਪਏ ਕਿਲੋ ਵਿਚ ਵਿਚ ਰਿਹਾ ਹੈ। 10-20 ਰੁਪਏ ਵਿਚ ਮਿਲਣ ਵਾਲੇ ਫੁੱਲਾਂ ਦੇ ਹਾਰ ਹੁਣ 30-40 ਰੁਪਏ ਵਿਚ ਮਿਲ ਰਹੇ ਹਨ। ਕੋਰੋਨਾ ਸੰਕਟ ਤੋਂ ਬਾਅਦ ਪੂਜਾ ਦੀ ਥਾਲੀ ਵੀ ਮਹਿੰਗੀ ਹੋ ਚੁੱਕੀ ਹੈ। ਦੀਵਾ-ਬੱਤੀ, ਸੁੱਕੇ ਮੇਵੇ , ਫੁੱਲ, ਮਠਿਆਈ ਆਦਿ ਸਭ ਮਹਿੰਗੇ ਹੋ ਚੁੱਕੇ ਹਨ। 200 ਰੁਪਏ ਕਿਲੋ ਵਾਲੀ ਰੂੰ 370 ਰੁਪਏ ਕਿਲੋ ਮਿਲ ਰਹੀ ਹੈ। ਸੂਬੇ ਭਰ ਵਿਚ ਨਰਾਤਿਆਂ ਦਰਮਿਆ ਫੁੱਲਾ ਦੀ ਭਾਰੀ ਮੰਗ ਵਧ ਜਾਂਦੀ ਹੈ।
ਇਹ ਵੀ ਪੜ੍ਹੋ : Ford ਦੇ ਚੇਨਈ ਫੈਕਟਰੀ ਵਰਕਰਾਂ ਲਈ ਮੁਆਵਜ਼ੇ ਦੇ ਪੈਕੇਜ 'ਤੇ ਬਣੀ ਸਹਿਮਤੀ, ਮਿਲੇਗੀ 62 ਮਹੀਨੇ ਦੀ ਤਨਖ਼ਾਹ
ਇਸ ਕਾਰਨ ਵਧੀਆਂ ਕੀਮਤਾਂ
ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਭਾਰੀ ਬਾਰਿਸ਼ ਕਾਰਨ ਫੁੱਲਾਂ ਦੀ ਫ਼ਸਲ ਬੁਰੀ ਤਰ੍ਹਾ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਫੁੱਲਾਂ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਸਥਾਨਕ ਫ਼ਸਲ ਖ਼ਰਾਬ ਹੋ ਜਾਣ ਕਾਰਨ ਦੂਜੇ ਸੂਬਿਆਂ ਤੋਂ ਫੁੱਲਾਂ ਦਾ ਆਯਾਤ ਕਰਨਾ ਪੈ ਰਿਹਾ ਹੈ। ਇਸ ਕਾਰਨ ਵੀ ਫੁੱਲਾਂ ਦੀਆਂ ਕੀਮਤਾਂ ਵਧ ਗਈਆਂ ਹਨ। ਇਸ ਕਾਰਨ ਘੱਟ ਮੁਨਾਫ਼ੇ ਵਿਚ ਹੀ ਮਾਲ ਵੇਚਣ ਲਈ ਮਜਬੂਰ ਹੋ ਰਹੇ ਹਨ।
ਦੂਜੇ ਪਾਸੇ ਇਕ ਏਕੜ ਵਿਚ ਗੇਂਦੇ ਦੀ ਕਾਸ਼ਤ ਕਰਨ ਦੀ ਲਾਗਤ ਜਿਹੜੀ ਪਹਿਲਾਂ 35 ਹਜ਼ਾਰ ਰੁਪਏ ਬੈਠਦੀ ਸੀ ਹੁਣ ਇਸ ਦਾ ਖ਼ਰਚਾ ਵਧ ਕੇ 50-55 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ। ਇਕ ਵਾਰ ਦੀ ਫਸਲ ਤਿਆਰ ਹੋਣ ਵਿਚ 3 ਮਹੀਨੇ ਲਗਦੇ ਹਨ। ਇਕ ਏਕੜ ਵਿਚ 35 ਕਵਿੰਟਲ ਤੱਕ ਦਾ ਫੁੱਲ ਮਿਲ ਜਾਂਦਾ ਹੈ।
ਇਹ ਵੀ ਪੜ੍ਹੋ : Oracle 'ਤੇ ਅਮਰੀਕਾ 'ਚ ਲੱਗਾ 1.8 ਅਰਬ ਰੁਪਏ ਦਾ ਜੁਰਮਾਨਾ, ਭਾਰਤੀ ਅਧਿਕਾਰੀ ਨੂੰ ਰਿਸ਼ਵਤ ਦੇਣ ਦਾ ਹੈ ਦੋਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।