ਨਾਜਾਇਜ਼ ਸਬੰਧਾਂ ਦੀ ਭੇਟ ਚੜ੍ਹੀ ਔਰਤ ਦੀ ਲਾਸ਼ ਦਾ ਨਹੀਂ ਹੋਇਆ ਪੋਸਟਮਾਰਟਮ

Monday, Mar 12, 2018 - 04:11 AM (IST)

ਨਾਜਾਇਜ਼ ਸਬੰਧਾਂ ਦੀ ਭੇਟ ਚੜ੍ਹੀ ਔਰਤ ਦੀ ਲਾਸ਼ ਦਾ ਨਹੀਂ ਹੋਇਆ ਪੋਸਟਮਾਰਟਮ

ਲੁਧਿਆਣਾ,   (ਪੰਕਜ)- ਪਤੀ ਤੇ ਤਿੰਨ ਬੱਚਿਆਂ ਵਾਲੇ ਆਪਣੇ ਹਰੇ-ਭਰੇ ਘਰ ਨੂੰ ਛੱਡ ਕੇ ਪ੍ਰੇਮੀ ਦੇ ਘਰ ਪਹੁੰਚੀ ਹੇਮਾ ਨੂੰ ਨਾਜਾਇਜ਼ ਸਬੰਧ ਬਣਾਉਣ ਦੀ ਸਜ਼ਾ ਆਪਣੀ ਜਾਨ ਗੁਆ ਕੇ ਚੁਕਾਉਣੀ ਪਈ। ਐਤਵਾਰ ਨੂੰ ਉਸ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਓਧਰ, ਪੁਲਸ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਹਤਿਆਰੇ ਪ੍ਰੇਮੀ ਦੀ ਭਾਲ 'ਚ ਜੁਟ ਗਈ ਹੈ।
ਪਿਛਲੇ ਲੰਬੇ ਸਮੇਂ ਤੋਂ ਭਾਰਤੀ ਕਾਲੋਨੀ 'ਚ ਰਹਿਣ ਵਾਲੇ ਰਾਕੇਸ਼ ਕਾਨਾ ਦੇ ਚਰਿੱਤਰ ਨੂੰ ਲੈ ਕੇ ਇਲਾਕੇ ਦੇ ਲੋਕ ਹੌਲੀ-ਹੌਲੀ ਬੋਲਣ ਲੱਗੇ ਹਨ। ਉਸ ਦੇ ਪ੍ਰੇਮ ਜਾਲ 'ਚ ਫਸ ਕੇ ਆਪਣੀ ਇੱਜ਼ਤ ਅਤੇ ਜ਼ਿੰਦਗੀ ਦੋਵੇਂ ਗੁਆਉਣ ਵਾਲੀ ਹੇਮਾ ਸ਼ਾਂਤ ਸੁਭਾਅ ਵਾਲੀ ਔਰਤ ਸੀ। ਪਤੀ ਸ਼ਿਆਮ ਕੁਮਾਰ ਤੇ ਆਪਣੇ ਤਿੰਨ ਬੱਚਿਆਂ ਨਾਲ ਹਸਦਿਆਂ-ਹਸਦਿਆਂ ਜ਼ਿੰਦਗੀ ਗੁਜ਼ਾਰ ਰਹੀ ਹੇਮਾ ਦੇ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਹੀ ਉਸ ਦੀ ਜ਼ਿੰਦਗੀ ਸੀ ਪਰ ਕੁੱਝ ਮਹੀਨੇ ਪਹਿਲਾਂ ਰਾਕੇਸ਼ ਕਾਨਾ ਦੇ ਪ੍ਰੇਮ ਜਾਲ 'ਚ ਫਸੀ ਹੇਮਾ ਦਾ ਵਿਵਹਾਰ ਆਪਣੇ ਪਤੀ ਤੇ ਬੱਚਿਆਂ ਨਾਲ ਖਰਾਬ ਹੁੰਦਾ ਗਿਆ। ਪਤੀ ਸ਼ਿਆਮ ਦੇ ਕਾਫੀ ਸਮਝਾਉਣ 'ਤੇ ਝਗੜਾ ਕਰਨ ਦੇ ਬਾਅਦ ਵੀ ਉਸ ਨੇ ਕਾਨਾ ਨਾਲ ਸਬੰਧ ਖਤਮ ਨਹੀਂ ਕੀਤੇ ਅਤੇ ਆਖਿਰਕਾਰ 3 ਮਾਰਚ ਨੂੰ ਪਤੀ ਤੇ ਬੱਚਿਆਂ ਨੂੰ ਛੱਡ ਕੇ ਉਹ ਪ੍ਰੇਮੀ ਦੇ ਘਰ ਪਹੁੰਚ ਗਈ, ਜਿਥੇ ਉਸ ਨੂੰ ਨਾਜਾਇਜ਼ ਸਬੰਧ ਬਣਾਉਣ ਦੀ ਸਜ਼ਾ ਆਪਣੀ ਜ਼ਿੰਦਗੀ ਗੁਆ ਕੇ ਚੁਕਾਉਣੀ ਪਈ। ਇਸ ਹੱਤਿਆ ਪਿੱਛੇ ਰਾਕੇਸ਼ ਕਾਨਾ ਦਾ ਸਹਿਯੋਗ ਵੀ ਹੈ। ਦੋਵਾਂ ਨੇ ਸ਼ਰਾਬ ਪੀ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਆਪਣੀ ਹਵਸ ਵੀ ਮਿਟਾਈ। ਸਲੇਮ ਟਾਬਰੀ ਪੁਲਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ।


Related News