ਟ੍ਰੈਪ ਲਾ ਕੇ ਪੁਲਸ ਨੇ ਦਬੋਚੇ 2 ਝਪਟਮਾਰ
Monday, Aug 21, 2017 - 06:35 AM (IST)

ਅੰਮ੍ਰਿਤਸਰ, (ਜ. ਬ.)- ਸਿਵਲ ਲਾਈਨ ਪੁਲਸ ਨੇ ਟ੍ਰੈਪ ਲਾਉਣ ਮਗਰੋਂ ਇਲਾਕੇ 'ਚ ਝਪਟਮਾਰੀ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਥਾਣਾ ਮੁਖੀ ਇੰਸਪੈਕਟਰ ਸ਼ਿਵ ਦਰਸ਼ਨ ਦੀਆਂ ਹਦਾਇਤਾਂ 'ਤੇ ਪੁਲਸ ਨੇ ਮਹਿਲਾ ਪੁਲਸ ਮੁਲਾਜ਼ਮ ਨੂੰ ਸਿਵਲ ਕੱਪੜਿਆਂ ਵਿਚ ਰਣਜੀਤ ਐਵੀਨਿਊ ਇਲਾਕੇ ਵਿਚ ਭੇਜਿਆ ਜੋ ਕਿ ਆਪਣਾ ਮੋਬਾਇਲ ਫੋਨ ਸੁਣ ਰਹੀ ਸੀ, ਮਗਰੋਂ ਆਏ ਇਕ ਬਾਈਕ ਸਵਾਰ ਲੁਟੇਰੇ ਨੇ ਉਸ ਦਾ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਸ ਪਾਰਟੀ ਨੇ ਅਸਫਲ ਕਰਦਿਆਂ ਉਸ ਨੂੰ ਦਬੋਚ ਲਿਆ। ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਲਾਲ ਕੁਆਰਟਰ ਰਣਜੀਤ ਐਵੀਨਿਊ ਵਜੋਂ ਹੋਈ, ਦੇ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਮੁੱਢਲੀ ਪੁੱਛਗਿੱਛ ਕਰ ਰਹੀ ਹੈ।
ਇਸੇ ਤਰ੍ਹਾਂ ਪੁਲਸ ਪਾਰਟੀ ਨੇ ਇਕ ਹੋਰ ਝਪਟਮਾਰ ਸਤਨਾਮ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਜਗਦੇਵ ਕਲਾਂ ਨੂੰ ਇਕ ਖੋਹੇ ਮੋਬਾਇਲ ਸਮੇਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।