ਥਾਣੇ ਦੇ ਏ.ਐੱਸ.ਆਈ. ਨੇ ਇਕ ਭਗੌੜੇ ਨੂੰ ਕੀਤਾ ਗ੍ਰਿਫ਼ਤਾਰ
Thursday, Mar 01, 2018 - 11:31 PM (IST)
ਬਲਾਚੌਰ, (ਬ੍ਰਹਮਪੁਰੀ/ਬੈਂਸ)- ਥਾਣਾ ਬਲਾਚੌਰ ਦੇ ਏ.ਐੱਸ.ਆਈ. ਜੋਗਿੰਦਰ ਸਿੰਘ ਨੇ ਉਸ ਵੇਲੇ ਇਕ ਭਗੌੜੇ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਥਾਣਾ ਬਲਾਚੌਰ ਦੀ ਹਵਾਲਾਤ 'ਚ ਕਿਸੇ ਲੋੜੀਂਦੇ ਕੇਸ 'ਚ ਪੁੱਛਗਿੱਛ ਲਈ ਲਿਆਂਦਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਨਰਿੰਦਰ ਕੁਮਾਰ ਪੁੱਤਰ ਬਹਾਦਰ ਸਿੰਘ ਵਾਰਡ ਨੰਬਰ 10 ਬਲਾਚੌਰ ਖਿਲਾਫ ਜ਼ਮੀਨੀ ਮਾਮਲੇ 'ਚ ਠੱਗੀ ਮਾਰਨ ਦਾ ਮਾਮਲਾ ਦਰਜ ਸੀ। ਅਦਾਲਤ 'ਚ ਪੇਸ਼ ਨਾ ਹੋਣ ਕਾਰਨ 11 ਜੁਲਾਈ, 2016 ਨੂੰ ਉਕਤ ਨੂੰ ਭਗੌੜਾ ਕਰਾਰ ਦਿੱਤਾ ਸੀ। ਉਹ ਮੁਕੱਦਮਾ ਨੰਬਰ 137/2013 ਮੁਕੱਦਮੇ 'ਚ ਵੀ ਮਿਤੀ 28 ਅਕਤੂਬਰ, 2016 ਨੂੰ ਮਾਣਯੋਗ ਅਦਾਲਤ ਬਲਾਚੌਰ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ, ਇਸ ਨੂੰ ਅੱਜ ਮਾਣਯੋਗ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਬਲਾਚੌਰ ਦੀ ਅਦਾਲਤ 'ਚ ਅਗਲੇਰੀ ਕਾਰਵਾਈ ਲਈ ਪੇਸ਼ ਕਰ ਦਿੱਤਾ ਗਿਆ।
