2 ਬੱਚਿਆਂ ਦੇ ਪਿਓ ਨੇ ਚੁੱਕਿਆ ਖੌਫ਼ਨਾਕ ਕਦਮ, ਜਾਂਚ ''ਚ ਜੁਟੀ ਪੁਲਸ

Saturday, Mar 11, 2023 - 11:41 PM (IST)

2 ਬੱਚਿਆਂ ਦੇ ਪਿਓ ਨੇ ਚੁੱਕਿਆ ਖੌਫ਼ਨਾਕ ਕਦਮ, ਜਾਂਚ ''ਚ ਜੁਟੀ ਪੁਲਸ

ਚੰਡੀਗੜ੍ਹ (ਸੁਸ਼ੀਲ) : ਸੈਕਟਰ-39 ਸਥਿਤ ਸਰਕਾਰੀ ਕੁਆਰਟਰ ਵਿੱਚ ਸ਼ਨੀਵਾਰ ਇਕ ਵਿਅਕਤੀ ਨੇ ਸ਼ੱਕੀ ਹਾਲਾਤ 'ਚ ਫਾਹਾ ਲੈ ਲਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਵਿਅਕਤੀ ਨੂੰ ਫਾਹੇ ਤੋਂ ਉਤਾਰਕੇ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੰਦੀਪ ਸ਼ਰਮਾ ਵਜੋਂ ਹੋਈ।

ਇਹ ਵੀ ਪੜ੍ਹੋ : ਸਮਾਰਟਫ਼ੋਨ, ਏਸੀ-ਫਰਿੱਜ ਦੀਆਂ ਕੀਮਤਾਂ ਘਟੀਆਂ, ਤਿੰਨ ਸਾਲਾਂ 'ਚ ਪਹਿਲੀ ਵਾਰ ਸਸਤਾ ਹੋਇਆ ਇਲੈਕਟ੍ਰਾਨਿਕ ਸਾਮਾਨ

ਸੈਕਟਰ-39 ਥਾਣਾ ਪੁਲਸ ਨੇ ਲਾਸ਼ ਨੂੰ ਮੋਰਚਰੀ ਵਿਚ ਰੱਖਵਾ ਕੇ ਮਾਮਲੇ ਦੀ ਜਾਣਕਾਰੀ ਪਰਿਵਾਰ ਨੂੰ ਦੇ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਆਪਣੇ ਮਾਤਾ-ਪਿਤਾ ਨਾਲ ਬਲਟਾਣਾ ਰਹਿੰਦੀ ਹੈ। ਉਸ ਦੇ ਦੋ ਬੱਚੇ ਹਨ। ਪੁਲਸ ਸੰਦੀਪ ਸ਼ਰਮਾ ਵਲੋਂ ਖੁਦਕੁਸ਼ੀ ਕਰਨ ਦੇ ਕਾਰਨ ਜਾਣਨ ਵਿਚ ਲੱਗੀ ਹੋਈ ਹੈ।


author

Mandeep Singh

Content Editor

Related News