ਸਿਰਫ 4 ਕਰੋੜ ਦੇ ਫੰਡਾਂ ਦੀ ਕਮੀ ਨੇ ਰੋਕਿਆ ਜ਼ਿਲਾ ਪ੍ਰਸ਼ਾਸਨਿਕ ਕੰੰਪਲੈਕਸ ਦੇ ਉਦਘਾਟਨ ਦਾ ਰਸਤਾ

Wednesday, Oct 04, 2017 - 02:50 AM (IST)

ਸਿਰਫ 4 ਕਰੋੜ ਦੇ ਫੰਡਾਂ ਦੀ ਕਮੀ ਨੇ ਰੋਕਿਆ ਜ਼ਿਲਾ ਪ੍ਰਸ਼ਾਸਨਿਕ ਕੰੰਪਲੈਕਸ ਦੇ ਉਦਘਾਟਨ ਦਾ ਰਸਤਾ

ਕਪੂਰਥਲਾ,  (ਭੂਸ਼ਣ)-  51 ਕਰੋੜ ਦੀ ਲਾਗਤ ਨਾਲ ਬਣ ਰਹੇ ਜ਼ਿਲਾ ਪ੍ਰਸ਼ਾਸਨਿਕ ਕੰੰਪਲੈਕਸ ਦੇ ਉਦਘਾਟਨ ਦੇ ਰਸਤੇ ਨੂੰ ਰੋਕ ਦਿੱਤਾ ਹੈ, ਸਿਰਫ 4 ਕਰੋੜ ਦੇ ਫੰਡਾਂ ਦੀ ਕਮੀ ਨੇ। ਸਾਲ 2011 'ਚ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਪ੍ਰਸ਼ਾਸਨਿਕ ਕੰੰਪਲੈਕਸ ਦਾ ਨੀਂਹ ਪੱਥਰ ਰੱਖਣ ਦੇ ਦੌਰਾਨ ਸਾਲ 2014 ਤਕ ਇਸ ਦਾ ਉਸਾਰੀ ਕਾਰਜ ਪੂਰਾ ਕਰਕੇ ਡੀ. ਸੀ., ਐੱਸ. ਐੱਸ. ਪੀ. ਸਮੇਤ ਸਾਰੇ ਪ੍ਰਸ਼ਾਸਨਿਕ ਦਫਤਰਾਂ ਨੂੰ ਇਸ ਇਮਾਰਤ 'ਚ ਸ਼ਿਫਟ ਕਰਨ ਦੀ ਗੱਲ ਕਹੀ ਗਈ ਸੀ ਪਰ ਸਮੇਂ-ਸਮੇਂ 'ਤੇ ਆਈ ਫੰਡਾਂ ਦੀ ਭਾਰੀ ਕਮੀ ਨੇ ਇਸ ਦਾ ਉਸਾਰੀ ਕਾਰਜ ਪੂਰਾ ਹੋਣ 'ਚ 3 ਸਾਲ ਤੋਂ ਜ਼ਿਆਦਾ ਦੀ ਦੇਰੀ ਲਗਾ ਦਿੱਤੀ।   
ਦੱਸ ਦਈਏ ਕਿ 4 ਕਰੋੜ ਰੁਪਏ ਦੇ ਫੰਡਾਂ ਦੀ ਕਮੀ ਨੇ ਇਸ ਡ੍ਰੀਮ ਪ੍ਰੋਜੈਕਟ ਦੇ ਕੰਮ ਨੂੰ ਇਸ ਕਦਰ ਵਿਚਕਾਰ ਰੁਕਾ ਦਿੱਤਾ ਹੈ ਕਿ 90 ਫ਼ੀਸਦੀ ਕੰਮ ਪੂਰਾ ਹੋਣ ਦੇ ਬਾਵਜੂਦ ਵੀ ਇੰਨੀ ਛੋਟੀ ਹੀ ਰਕਮ ਦੀ ਕਮੀ ਨੇ ਇੰਨੇ ਵੱਡੇ ਪ੍ਰੋਜੈਕਟ ਦੇ ਉਦਘਾਟਨ 'ਚ ਲੰਮੀ ਦੇਰੀ ਲਗਾ ਦਿੱਤੀ ਹੈ । ਇਕ ਪ੍ਰਸ਼ਾਸਨਿਕ ਕਰਮਚਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਜੇਕਰ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਗੰਭੀਰ ਹੁੰਦੀ ਤਾਂ ਇਹ 1-2 ਸਾਲ ਪਹਿਲਾਂ ਹੀ ਬਣ ਕੇ ਤਿਆਰ ਹੋ ਜਾਣਾ ਸੀ ਪਰ ਸਰਕਾਰ ਦੀ ਦੇਰੀ ਨੇ ਫਿਲਹਾਲ ਲੋਕਾਂ ਨੂੰ ਇੰਨੇ ਵੱਡੇ ਪ੍ਰੋਜੈਕਟ ਤੋਂ ਵਾਂਝਾ ਕੀਤਾ ਹੋਇਆ ਹੈ।   


Related News