Love Marriage ਦਾ ਚਾਅ ਵੀ ਨਾ ਉਤਰਿਆ ਕਿ ਹੋਇਆ ਦਰਦਨਾਕ ਅੰਤ, ਪਤੀ ਨੇ ਕੀਤਾ ਹੈਰਾਨ ਕਰਦਾ ਖ਼ੁਲਾਸਾ

Tuesday, Oct 15, 2024 - 11:15 AM (IST)

Love Marriage ਦਾ ਚਾਅ ਵੀ ਨਾ ਉਤਰਿਆ ਕਿ ਹੋਇਆ ਦਰਦਨਾਕ ਅੰਤ, ਪਤੀ ਨੇ ਕੀਤਾ ਹੈਰਾਨ ਕਰਦਾ ਖ਼ੁਲਾਸਾ

ਮਾਛੀਵਾੜਾ ਸਾਹਿਬ (ਟੱਕਰ) : ਪੰਸਾਰੀ ਚੌਂਕ ਨੇੜੇ ਪੇਕੇ ਘਰ ਆਈ ਨਵ-ਵਿਆਹੁਤਾ ਅੰਜਲੀ (19) ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਕਰਨੈਲ ਸਿੰਘ ਪੁੱਜੇ ਤੇ ਮੌਕੇ ਦਾ ਜਾਇਜ਼ਾ ਲਿਆ ਪਰ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : Live Update : ਪੰਜਾਬ 'ਚ ਪੰਚਾਇਤੀ ਚੋਣਾਂ ਲਈ ਪੈ ਰਹੀਆਂ ਵੋਟਾਂ, ਤਰਨਤਾਰਨ 'ਚ ਚੱਲੀਆਂ ਗੋਲੀਆਂ (ਵੀਡੀਓ)

ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਰਾਹੀਂ ਅੰਜਲੀ ਦਾ ਨੌਜਵਾਨ ਸ਼ਿਵ ਕੁਮਾਰ ਦਾਸ ਨਾਲ ਸੰਪਰਕ ਹੋਇਆ ਸੀ। ਦੋਹਾਂ ਦੇ ਪਰਿਵਾਰਕ ਮੈਂਬਰਾਂ ਨੇ ਅਗਸਤ ’ਚ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ। ਉਹ ਆਪਣੇ ਪਤੀ ਨਾਲ ਤਪਾ ਵਿਖੇ ਰਹਿੰਦੀ ਸੀ ਅਤੇ 8 ਅਕਤੂਬਰ ਨੂੰ ਦੁਸਹਿਰਾ ਤੇ ਕਰਵਾਚੌਥ ਮਨਾਉਣ ਲਈ ਮਾਪਿਆਂ ਘਰ ਮਾਛੀਵਾੜਾ ਆਈ ਸੀ। ਅੰਜਲੀ ਦੇ ਪਤੀ ਸ਼ਿਵ ਕੁਮਾਰ ਦਾਸ ਨੇ ਦੱਸਿਆ ਕਿ ਉਹ ਕਮਰੇ ’ਚ ਸੁੱਤਾ ਸੀ ਅਤੇ ਉਸ ਨੂੰ ਬਾਹਰੋਂ ਕੁੰਡਾ ਲਾ ਦਿੱਤਾ ਗਿਆ। ਕੁੱਝ ਸਮੇਂ ਬਾਅਦ ਭੈਣ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਦੂਜੇ ਕਮਰੇ ’ਚ ਜਾ ਕੇ ਦੇਖਿਆ ਤਾਂ ਅੰਜਲੀ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਥੱਲੇ ਉਤਾਰਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਬਠਿੰਡਾ 'ਚ ਵੋਟਾਂ ਪੈਣ ਦਾ ਕੰਮ ਜਾਰੀ, ਪੋਲਿੰਗ ਬੂਥਾਂ 'ਤੇ ਪੁੱਜੇ ਲੋਕ
ਪਤੀ ਨੇ ਕਿਹਾ-ਪਤਨੀ ’ਚ ਆਉਂਦਾ ਸੀ ਭੂਤ
ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਖ਼ੁਲਾਸਾ ਨਹੀਂ ਹੋ ਪਾਇਆ ਹੈ। ਪਤੀ ਸ਼ਿਵ ਕੁਮਾਰ ਦਾਸ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ। ਪਤੀ ਮੁਤਾਬਕ ਪਤਨੀ ’ਚ ਭੂਤ ਆਉਂਦਾ ਸੀ। ਉਨ੍ਹਾਂ ਨੇ ਦਰਗਾਹਾਂ ’ਤੇ ਜਾ ਕੇ ਇਲਾਜ ਵੀ ਕਰਵਾਇਆ। ਮਾਂ ਨੇ ਕਿਹਾ ਕਿ ਉਸ ਦੀ ਧੀ 8 ਅਕਤੂਬਰ ਨੂੰ ਸਾਡੇ ਕੋਲ ਆਈ ਸੀ ਅਤੇ ਸਭ ਕੁੱਝ ਠੀਕ ਚੱਲ ਰਿਹਾ ਸੀ। ਉਹ ਸੋਮਵਾਰ ਨੂੰ ਕੰਮ ’ਤੇ ਗਈ ਤੇ ਜਦੋਂ ਬਾਅਦ ਦੁਪਹਿਰ ਆ ਕੇ ਦੇਖਿਆ ਤਾਂ ਧੀ ਨੇ ਫ਼ਾਹਾ ਲਾਇਆ ਹੋਇਆ ਸੀ।
ਕਰਵਾਚੌਥ ਮਨਾਉਣ ਦੀ ਕਰ ਰਹੀ ਸੀ ਤਿਆਰੀ
ਨਵਵਿਆਹੁਤਾ ਅੰਜਲੀ ਦਾ ਵਿਆਹ ਤੋਂ ਬਾਅਦ ਇਹ ਪਹਿਲਾ ਕਰਵਾਚੌਥ ਸੀ, ਇਸ ਲਈ ਉਹ ਤਿਆਰੀ ਕਰ ਰਹੀ ਸੀ। ਅੰਜਲੀ ਨੇ ਬਾਜ਼ਾਰ ’ਚ ਜਾ ਕੇ ਕਰਵਾਚੌਥ ਲਈ ਚੂੜੀਆਂ, ਸ਼ਿੰਗਾਰ ਦਾ ਸਾਮਾਨ ਤੇ ਸਿੰਦੂਰ ਵੀ ਖਰੀਦਿਆ, ਜੋ ਉਸਦੇ ਕਮਰੇ ’ਚੋਂ ਮਿਲਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News