ਮੀਂਹ ਨੇ ਵਿਗਾੜਿਆ ਰਸੋਈ ਦਾ ਬਜਟ, ਸਬਜ਼ੀਆਂ ਦੀਆਂ ਕੀਮਤਾਂ ''ਚ ਭਾਰੀ ਉਛਾਲ

Monday, Aug 10, 2026 - 03:10 PM (IST)

ਮੀਂਹ ਨੇ ਵਿਗਾੜਿਆ ਰਸੋਈ ਦਾ ਬਜਟ, ਸਬਜ਼ੀਆਂ ਦੀਆਂ ਕੀਮਤਾਂ ''ਚ ਭਾਰੀ ਉਛਾਲ

ਨੈਸ਼ਨਲ ਡੈਸਕ- ਚੰਡੀਗੜ੍ਹ ਮਾਨਸੂਨ ਦੀ ਤੇਜ਼ ਬਾਰਿਸ਼ ਨੇ ਜਿੱਥੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਇਸ ਦਾ ਅਸਰ ਹੁਣ ਆਮ ਆਦਮੀ ਦੀ ਰਸੋਈ 'ਤੇ ਵੀ ਪੈਣ ਲੱਗਾ ਹੈ। ਬਾਰਿਸ਼ ਕਾਰਨ ਖੇਤਾਂ 'ਚ ਟਮਾਟਰ, ਗੋਭੀ ਸਮੇਤ ਕਈ ਸਬਜ਼ੀਆਂ ਦੀ ਫਸਲ ਪ੍ਰਭਾਵਿਤ ਹੋਈ ਹੈ। ਕਈ ਇਲਾਕਿਆਂ 'ਚ ਖੇਤਾਂ 'ਚ ਹੀ ਸਬਜ਼ੀਆਂ ਖ਼ਰਾਬ ਹੋਣ ਕਾਰਨ ਮੰਡੀਆਂ 'ਚ ਸਪਲਾਈ ਘੱਟ ਹੋ ਗਈ ਹੈ। ਇਸ ਦਾ ਸਿੱਧਾ ਅਸਰ ਸਬਜ਼ੀਆਂ ਦੀਆਂ ਕੀਮਤਾਂ 'ਤੇ ਪਿਆ ਹੈ।

ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਕਸ਼ਮੀਰ, ਪੰਜਾਬ, ਮਹਾਰਾਸ਼ਟਰ ਅਤੇ ਉਤਰਾਖੰਡ ਸਮੇਤ ਕਈ ਸੂਬਿਆਂ 'ਚ ਭਾਰੀ ਬਾਰਿਸ਼ ਕਾਰਨ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦਾ ਅਸਰ ਟ੍ਰਾਈਸਿਟੀ ਦੀਆਂ ਮੰਡੀਆਂ 'ਚ ਵੀ ਦਿਖਾਈ ਦੇ ਰਿਹਾ ਹੈ। ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ 'ਚ ਟਮਾਟਰ ਦੀ ਕੀਮਤ ਵਧ ਕੇ 40 ਤੋਂ 50 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਪਿਛਲੇ ਹਫ਼ਤੇ ਟਮਾਟਰ 20 ਤੋਂ 25 ਰੁਪਏ ਕਿਲੋ ਵਿਕ ਰਿਹਾ ਸੀ। ਬਾਰਿਸ਼ ਕਾਰਨ ਜ਼ਿਆਦਾਤਰ ਹਰੀਆਂ ਸਬਜ਼ੀਆਂ ਦੀ ਕੀਮਤ ਵੀ 50 ਰੁਪਏ ਕਿਲੋ ਤੋਂ ਵੱਧ ਹੋ ਗਈ ਹੈ। ਆਲੂ ਕਰੀਬ 40 ਰੁਪਏ ਕਿਲੋ ਵਿਕ ਰਿਹਾ ਹੈ, ਜਦੋਂ ਕਿ 50 ਰੁਪਏ ਕਿਲੋ ਮਿਲਣ ਵਾਲੀ ਗੋਭੀ ਹੁਣ ਕਰੀਬ 100 ਰੁਪਏ ਕਿਲੋ ਤੱਕ ਪਹੁੰਚ ਗਈ ਹੈ।

ਟਮਾਟਰ ਮਹਿੰਗਾ ਹੋਣ ਕਾਰਨ ਲੋਕਾਂ ਨੇ ਖਰੀਦਦਾਰੀ ਵੀ ਘੱਟ ਕਰ ਦਿੱਤੀ ਹੈ। ਪਹਿਲੇ ਲੋਕ 2-3 ਕਿਲੋ ਟਮਾਟਰ ਇਕੱਠੇ ਖਰੀਦ ਲੈਂਦੇ ਸਨ ਪਰ ਹੁਣ ਅੱਧਾ ਤੋਂ ਇਕ ਕਿਲੋ 'ਚ ਵੀ ਕੰਮ ਚਲਾ ਰਹੇ ਹਨ। ਸਬਜ਼ੀ ਮੰਡੀ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਾਰਿਸ਼ ਦੌਰਾਨ ਖੇਤਾਂ 'ਚ ਸਬਜ਼ੀਆਂ ਖ਼ਰਾਬ ਹੋਣ ਕਾਰਨ ਮੰਡੀਆਂ 'ਚ ਸਪਲਾਈ ਵੀ ਘੱਟ ਜਾਂਦੀ ਹੈ। ਮੰਗ ਦੇ ਮੁਕਾਬਲੇ ਸਪਲਾਈ ਘੱਟ ਹੋਣ ਕਾਰਨ ਕੀਮਤਾਂ 'ਚ ਅਚਾਨਕ ਤੇਜ਼ੀ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਰਿਸ਼ ਦਾ ਦੌਰ ਘੱਟ ਹੋਣ ਅਤੇ ਸਬਜ਼ੀਆਂ ਦੀ ਸਪਲਾਈ ਆਮ ਹੋਣ ਤੋਂ ਬਾਅਦ ਕੀਮਤਾਂ 'ਚ ਗਿਰਾਵਟ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News