ਰਾਸ਼ਟਰੀ ਮਾਰਗ ਦੇ ਨਿਰਮਾਣ ਲਈ ਐਕਵਾਇਰ ਕੀਤੀ ਜ਼ਮੀਨ ਦੇ ਮਾਲਕ ਬੀਬੀ ਭੱਟੀ ਨੂੰ ਮਿਲੇ
Sunday, Feb 28, 2021 - 03:54 AM (IST)
ਬੁਢਲਾਡਾ, (ਮਨਜੀਤ)- ਜ਼ਿਲ੍ਹਾ ਮਾਨਸਾ ਦੀ ਸਬ-ਡਵੀਜ਼ਨ ਬੁਢਲਾਡਾ ’ਚ ਕੇਂਦਰ ਸਰਕਾਰ ਵਲੋਂ ਪਾਸ ਕੀਤਾ ਗਿਆ ਰਾਸ਼ਟਰੀ ਮਾਰਗ 148 ਬੀ ਭੀਖੀ ਤੋਂ ਲੈ ਕੇ ਮੂਨਕ ਤਕ 54 ਕਿ. ਮੀ. ਭਾਵੇਂ 80 ਫੀਸਦੀ ਬਣ ਕੇ ਤਿਆਰ ਹੋ ਚੁੱਕਿਆ ਹੈ ਪਰ ਇਸ ਮਾਰਗ ਲਈ ਇੱਥੋਂ ਦੇ ਬਸੇਰਿਆਂ ਤੋਂ ਲਈ ਜ਼ਮੀਨ ਮਾਲਕਾਂ ਅਤੇ ਕਬਜ਼ਾਧਾਰੀਆਂ ਨੂੰ ਅੱਜ ਤਕ ਮੁਆਵਜਾ ਨਾ ਮਿਲਣ ਕਾਰਨ ਪ੍ਰੇਸ਼ਾਨੀ ਦੇ ਆਲਮ ’ਚੋਂ ਗੁਜਰਨਾ ਪੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸਮੂਹ ਪੀੜਤਾਂ ਵਲੋਂ ਹਲਕਾ ਸੇਵਾਦਾਰ ਰਣਜੀਤ ਕੌਰ ਭੱਟੀ ਨੂੰ ਮਿਲ ਕੇ ਸਮੁੱਚੇ ਮਾਮਲੇ ਨੂੰ ਉਜਾਗਰ ਕਰ ਕੇ ਆਪਣਾ ਦੁੱਖ ਬਿਆਨ ਕੀਤਾ। ਮੈਡਮ ਭੱਟੀ ਨੇ ਪੀੜਤਾ ਦਾ ਮਾਮਲਾ ਗੌਰਵਮਈ ਢੰਗ ਨਾਲ ਸੁਣਦਿਆਂ ਉਨ੍ਹਾਂ ਨੂੰ ਪੂਰਨ ਭਰੋਸਾ ਦਿੱਤਾ ਕਿ ਇਹ ਮਾਮਲਾ ਪਹਿਲਾਂ ਵੀ ਉਨ੍ਹਾਂ ਦੇ ਧਿਆਨ ’ਚ ਹੈ ਅਤੇ ਹੁਣ ਵੀ ਉਹ ਪੀੜਤਾ ਜਿਸ ’ਚ ਮਾਲਕ ਅਤੇ ਕਬਜ਼ਾਧਾਰੀ ਸ਼ਾਮਲ ਹਨ। ਉਨ੍ਹਾਂ ਨੂੰ ਬਣਦਾ ਹੱਕ ਦਿਵਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪੀੜਤਾਂ ਦਾ ਦੁੱਖ ਭਲੀ-ਭਾਤੀ ਸਮਝਦੇ ਹੋਏ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਹਿੱਤ ਕਰ ਚੁੱਕੇ ਹਨ ਅਤੇ ਜਲਦੀ ਹੀ ਮਾਲਕਾਂ, ਵੱਖ-ਵੱਖ ਅਤੇ ਕਬਜ਼ਾਧਾਰੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਹਰ ਹੀਲੇ ਦਿਵਾਇਆ ਜਾਵੇਗਾ। ਇਸ ਮੌਕੇ ਲਲਿਤ ਕੁਮਾਰ ਲੱਕੀ, ਜਗਤਾਰ ਸਿੰਘ, ਮਿਸਤਰੀ ਬੰਤ ਸਿੰਘ, ਤਾਰੀ ਸਿੰਘ, ਬਲਦੇਵ ਸਿੰਘ, ਰਾਜੂ ਕੁਮਾਰ, ਮਿਸਤਰੀ ਜਗਦੀਸ਼ ਸਿੰਘ, ਕਰਨੈਲ ਸਿੰਘ, ਸ਼ੀਰਾ ਸਿੰਘ ਆਦਿ ਮੌਜੂਦ ਸਨ।