ਡਿਬੇਟ ’ਚ ਨਹੀਂ ਆਏ ਵਿਰੋਧੀ, ਮਾਨ ਨੇ ਸੁਖਬੀਰ ਬਾਦਲ ’ਤੇ ਚੁਟਕੀ ਲੈਂਦਿਆਂ ਆਖ ਦਿੱਤੀ ਵੱਡੀ ਗੱਲ

Wednesday, Nov 01, 2023 - 05:25 PM (IST)

ਡਿਬੇਟ ’ਚ ਨਹੀਂ ਆਏ ਵਿਰੋਧੀ, ਮਾਨ ਨੇ ਸੁਖਬੀਰ ਬਾਦਲ ’ਤੇ ਚੁਟਕੀ ਲੈਂਦਿਆਂ ਆਖ ਦਿੱਤੀ ਵੱਡੀ ਗੱਲ

ਲੁਧਿਆਣਾ : ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਹਾ-ਡਿਬੇਟ ਰੱਖੀ ਗਈ। ਇਸ ਡਿਬੇਟ ਲਈ ਭਾਵੇਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਤੋਂ ਇਲਾਵਾ ਕੋਈ ਵੀ ਇਸ ਵਿਚ ਸ਼ਾਮਲ ਨਹੀਂ ਹੋਇਆ। ਇਸ ਦੌਰਾਨ ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਚੁਟਕੀ ਲੈਂਦਿਆਂ ਵੱਡਾ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਸਵੇਰੇ ਮੈਂ ਸੁਣਿਆ ਸੀ ਕਿ ਡਿਬੇਟ ਵਿਚ ਆਉਣ ਲਈ ਅਕਾਲੀ ਦਲ ਨੇ ਅਜੇ ਪੱਤੇ ਨਹੀਂ ਖੋਲ੍ਹੇ ਹਨ, ਇਸ ’ਤੇ ਚੁਟਕੇ ਲੈਂਦੇ ਹੋਏ ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਦੋ ਤਾਂ ਪੱਤੇ ਹਨ ਇਕ ਦਾਖਾ ਵਾਲਾ ਅਤੇ ਇਕ ਮਜੀਠੇ ਵਾਲਾ। ਸ਼ੁਕਰ ਕਰੋ ਪਾਰਟੀ ਦਾ ਪ੍ਰਧਾਨ ਹੋਣ ਨਾਤੇ ਉਨ੍ਹਾਂ ਨੂੰ ਡਿਬੇਟ ਵਿਚ ਬੁਲਾ ਲਿਆ ਹੈ, ਨਹੀਂ ਤਾਂ ਅਜਿਹੀਆਂ ਡਿਬੇਟ ਵਿਚ ਅਜਿਹੇ ਵਿਅਕਤੀ ਨਹੀਂ ਬੁਲਾਈਦੇ। 

ਇਹ ਵੀ ਪੜ੍ਹੋ : ਮਹਾ-ਡਿਬੇਟ ’ਚ ਬੋਲੇ ਮੁੱਖ ਮੰਤਰੀ ਮਾਨ, 10 ਸਾਲਾਂ ’ਚ ਦੁੱਗਣਾ ਹੋਇਆ ਪੰਜਾਬ ’ਤੇ ਕਰਜ਼ਾ, ਰੱਖੇ ਅੰਕੜੇ

ਐੱਸ. ਵਾਈ. ਐੱਲ. ਦੇ ਮੁੱਦੇ ’ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੇਰੇ ਸਵਾਲਾਂ ਦੇ ਜਵਾਬ ਨਹੀਂ ਹਨ ਇਸੇ ਲਈ ਇਹ ਅੱਜ ਦੀ ਡਿਬੇਟ ਵਿਚ ਸ਼ਾਮਲ ਨਹੀਂ ਹੋਏ ਹਨ, ਹੁਣ ਜਦੋਂ ਇਹ ਲੋਕਾਂ ਵਿਚ ਜਾਣਗੇ ਤਾਂ ਲੋਕ ਇਨ੍ਹਾਂ ਤੋਂ ਸਵਾਲ ਪੁੱਛਣਗੇ। ਨਾਂ ਲਏ ਬਗੈਰ ਮਾਨ ਨੇ ਕਿਹਾ ਕਿ ਇਨ੍ਹਾਂ ਵਿਚ ਕੁੱਝ ਲੀਡਰ ਤਾਂ ਅਜਿਹੇ ਹਨ ਜਿਨ੍ਹਾਂ ਨੂੰ ਆਪਣੀਆਂ ਗੱਲਾਂ ਹੀ ਯਾਦ ਨਹੀਂ ਰਹਿੰਦੀਆਂ ਇਹ ਤਾਂ ਕੱਲ੍ਹ ਵਾਲਾ ਬਿਆਨ ਵੀ ਭੁੱਲ ਜਾਂਦੇ ਹਨ ਕਿ ਕੱਲ੍ਹ ਕੀ ਕਿਹਾ ਸੀ। 

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸਕੂਲਾਂ ਨੂੰ ਲੈ ਕੇ ਜਾਰੀ ਕੀਤੇ ਇਹ ਹੁਕਮ

ਨਹੀਂ ਲਿਆ ਵਿਰੋਧੀਆਂ ਨੇ ਬਹਿਸ ’ਚ ਹਿੱਸਾ

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਡਿਬੇਟ ਵਿਚ ਭਾਵੇਂ ਪੰਜਾਬ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ ਜਿਸ ਵਿਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਸ਼ਾਮਲ ਸਨ ਪਰ ਇਨ੍ਹਾਂ ਵਿਚੋਂ ਕੋਈ ਵੀ ਆਗੂ ਬਹਿਸ ਵਿਚ ਸ਼ਾਮਲ ਨਹੀਂ ਹੋਇਆ। ਇਨ੍ਹਾਂ ਆਗੂਆਂ ਦੀਆਂ ਆਡੀਟੋਰੀਅਮ ਵਿਚ ਬਕਾਇਦਾ ਨਾਂ ਲਿਖੀਆਂ ਕੁਰਸੀਆਂ ਵਿਚ ਰੱਖੀਆਂ ਗਈਆਂ ਸਨ। ਜਿਸ ’ਤੇ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਬੈਠੇ ਹੀ ਨਜ਼ਰ ਆਏ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, ਟਰੈਕਟਰਾਂ ’ਤੇ ਸਟੰਟ ਕਰਨ ’ਤੇ ਲਗਾਈ ਪਾਬੰਦੀ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News