ਟਰੱਕ ਦੀ ਟੱਕਰ ਨਾਲ ਮਾਰਿਆ ਗਿਆ ਕਾਰ ਸਵਾਰ ਸੀ ਮਾਂ-ਬਾਪ ਦਾ ਇਕਲੌਤਾ ਪੁੱਤ
Tuesday, May 30, 2023 - 03:53 PM (IST)
ਜਲੰਧਰ (ਮਹੇਸ਼) : ਬੀਤੇ ਦਿਨੀਂ ਪਰਾਗਪੁਰ ਜੀ. ਟੀ. ਰੋਡ ’ਤੇ ਨਾਰੰਗ ਸਟੋਰ ਦੇ ਸਾਹਮਣੇ ਟਰੱਕ ਦੀ ਟੱਕਰ ਨਾਲ ਮਾਰੇ ਗਏ ਕਾਰ ਸਵਾਰ ਦੀ ਪਛਾਣ ਹੋ ਗਈ ਹੈ। ਉਸਦਾ ਨਾਂ ਧਰੁਵ ਭਾਗੀ ਪੁੱਤਰ ਵਿਕਾਸ ਭਾਗੀ ਸੀ, ਉਹ ਮਾਡਲ ਗ੍ਰਾਮ ਕੋਚਰ ਮਾਰਕੀਟ ਲੁਧਿਆਣਾ ਦਾ ਰਹਿਣ ਵਾਲਾ ਸੀ। ਉਸਦੀ ਉਮਰ 17 ਸਾਲ ਸੀ ਅਤੇ 12ਵੀਂ ਜਮਾਤ ਵਿਚ ਪੜ੍ਹਦਾ ਸੀ। ਉਸਦੇ ਪਿਤਾ ਵਿਕਾਸ ਭਾਗੀ ਦਵਾਈਆਂ ਦਾ ਕੰਮ ਕਰਦੇ ਹਨ। ਉਹ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤ ਸੀ। ਐਤਵਾਰ ਨੂੰ ਕਿਸੇ ਕੰਮ ਆਪਣੇ ਪਿਤਾ ਦੀ ਆਰਟਿਗਾ ਕਾਰ ਲੈ ਕੇ ਉਹ ਜਲੰਧਰ ਵੱਲ ਆ ਰਿਹਾ ਸੀ। ਤੇਜ਼ ਰਫਤਾਰ ਹੋਣ ਕਾਰਨ ਕਾਰ ਆਪਣੇ ਅੱਗੇ ਜਾ ਰਹੇ ਟਰੱਕ ਦੇ ਹੇਠਾਂ ਜਾ ਵੜੀ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ ਗਈ। ਕਾਰ ਵਿਚ ਧਰੁਵ ਇਕੱਲਾ ਹੀ ਸੀ। ਉਸਦੀ ਮੌਤ ਦੀ ਸੂਚਨਾ ਪਰਿਵਾਰ ਤੱਕ ਪਹੁੰਚਦੇ ਹੀ ਘਰ ਵਿਚ ਮਾਤਮ ਛਾ ਗਿਆ। ਘਰ ਦੇ ਲੋਕ ਉਸਨੂੰ ਇਕੱਲਾ ਕਾਰ ਦੇ ਕੇ ਜਲੰਧਰ ਭੇਜਣ ਨੂੰ ਤਿਆਰ ਨਹੀਂ ਸੀ ਪਰ ਉਹ ਇਸਦੇ ਬਾਵਜੂਦ ਜ਼ਿੱਦ ਕਰ ਕੇ ਜਲੰਧਰ ਆਇਆ।
ਇਹ ਵੀ ਪੜ੍ਹੋ : ਗੂੰਗੀ-ਬੋਲੀ ਨਾਬਾਲਗਾ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਨਵਾਂ ਮੋੜ, ਪਿਤਾ ਨੇ ਲਗਾਏ ਦੋਸ਼
ਮਾਮਲੇ ਦੀ ਜਾਂਚ ਕਰ ਰਹੇ ਪਰਾਗਪੁਰ ਪੁਲਸ ਚੌਕੀ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧ ਵਿਚ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਨੌਜਵਾਨ ਧਰੁਵ ਦਾ ਸਿਵਲ ਹਸਪਤਾਲ ਵਿਚੋਂ ਪੋਸਟਮਾਰਟਮ ਕਰਵਾ ਕੇ ਲਾਸ਼ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਕਾਰ ਪਿੱਛਿਓਂ ਆ ਕੇ ਟਰੱਕ ਵਿਚ ਲੱਗੀ ਹੋਣ ਕਾਰਨ ਪੁਲਸ ਨੇ ਇਸ ਸਬੰਧ ਵਿਚ ਕੋਈ ਵੀ ਕਾਨੂੰਨੀ ਕਾਰਵਾਈ ਟਰੱਕ ਡਰਾਈਵਰ ਖ਼ਿਲਾਫ਼ ਨਹੀਂ ਕੀਤੀ।
ਇਹ ਵੀ ਪੜ੍ਹੋ : ਹੋਸਟਲ ਤੋਂ ਪਰਤੀ ਕੁੜੀ ਨੇ ਖੁ਼ਦ ਨੂੰ ਕਮਰੇ 'ਚ ਕੀਤਾ ਬੰਦ, ਖਿੜਕੀ 'ਚੋਂ ਵੇਖਦਿਆਂ ਹੀ ਪਰਿਵਾਰ ਦੇ ਉੱਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani