ਚੱਲ ਰਿਹਾ ਚੈਕਿੰਗ ਅਭਿਆਨ ਆਉਣ ਵਾਲੇ ਦਿਨਾਂ ''ਚ ਹੋਰ ਹੋਵੇਗਾ ਤੇਜ਼ : ਰੰਧਾਵਾ

Monday, Apr 30, 2018 - 06:20 AM (IST)

ਚੱਲ ਰਿਹਾ ਚੈਕਿੰਗ ਅਭਿਆਨ ਆਉਣ ਵਾਲੇ ਦਿਨਾਂ ''ਚ ਹੋਰ ਹੋਵੇਗਾ ਤੇਜ਼ : ਰੰਧਾਵਾ

ਕਪੂਰਥਲਾ,   (ਮਲਹੋਤਰਾ)-  ਪਿਛਲੇ ਕਈ ਦਿਨਾਂ ਤੋਂ ਦੋ ਧਿਰਾਂ 'ਚ ਚੱਲ ਰਹੇ ਤਣਾਅ ਨੂੰ ਲੈ ਕੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ 'ਤੇ ਕਪੂਰਥਲਾ ਸ਼ਹਿਰ ਦੇ ਆਸ ਪਾਸ ਦੇ ਇਲਾਕਿਆਂ 'ਚ ਪੁਲਸ ਚੈਕਿੰਗ ਤੇਜ਼ ਕੀਤੀ ਹੋਈ ਹੈ, ਜਿਸ ਤਹਿਤ ਪੀ. ਸੀ. ਆਰ. ਟੀਮ ਦੇ ਇੰਚਾਰਜ ਭੁਪਿੰਦਰ ਸਿੰਘ ਰੰਧਾਵਾ ਨੇ ਆਪਣੀਆਂ ਟੀਮਾਂ ਦੇ ਨਾਲ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕਰ ਕੇ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਚੈੱਕ ਕੀਤਾ।
ਪੀ. ਸੀ. ਆਰ. ਟੀਮ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਆਪਣੀ ਟੀਮ ਦੇ ਨਾਲ ਬੱਸ ਸਟੈਂਡ ਰੋਡ, ਕਰਤਾਰਪੁਰ ਰੋਡ, ਜਲੰਧਰ ਰੋਡ, ਸੁਲਤਾਨਪੁਰ ਰੋਡ, ਫੁਹਾਰਾ ਚੌਕ, ਫੱਤੂਢੀਂਗਾ ਰੋਡ ਆਦਿ ਇਲਾਕਿਆਂ 'ਚ ਨਾਕੇਬੰਦੀ ਕਰ ਕੇ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਉਨ੍ਹਾਂ ਦੀ ਚੈÎਕਿੰਗ ਕੀਤੀ। ਪੀ. ਸੀ. ਆਰ. ਇੰਚਾਰਜ ਨੇ ਦੋ-ਪਹੀਆ ਤੇ ਚਾਰ-ਪਹੀਆ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੇ ਡਰਾਈਵਰਾਂ ਤੇ ਉਨ੍ਹਾਂ ਦੇ ਪਿੱਛੇ ਬੈਠੇ ਲੋਕਾਂ ਦੀ ਪੁੱਛ ਪੜਤਾਲ ਕੀਤੀ। ਰੰਧਾਵਾ ਨੇ ਕਿਹਾ ਕਿ ਚੈਕਿੰਗ ਦੌਰਾਨ ਭਾਵੇਂ ਉਨ੍ਹਾਂ ਨੂੰ ਕੋਈ ਵੱਡੀ ਸਫਲਤਾ ਨਹੀਂ ਮਿਲੀ ਪਰ ਫਿਰ ਵੀ ਕਈ ਵਾਹਨ ਚਾਲਕਾਂ ਕੋਲੋਂ ਬੇਸਬਾਲ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ, ਜਿਸ ਦੀ ਪੁੱਛ-ਪੜਤਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਭੇਜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਚੈਕਿੰਗ ਆਉਣ ਵਾਲੇ ਦਿਨਾਂ 'ਚ ਹੋਰ ਤੇਜ਼ ਕੀਤੀ ਜਾਵੇਗੀ। 


Related News