ਫਾਸਟ ਫੂਡ ਦੇ ਸ਼ੌਕੀਨ ਹੋ ਜਾਣ ਸਾਵਧਾਨ, ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ਦੀ ਵਾਇਰਲ ਹੋਈ ਵੀਡੀਓ ਨੂੰ ਵੇਖ ਉੱਡਣਗੇ ਹੋਸ਼

05/24/2024 6:58:50 PM

ਜਲੰਧਰ (ਮ੍ਰਿਦੁਲ,ਸੋਨੂੰ) - ਗੁਰੂ ਰਵਿਦਾਸ ਚੌਂਕ ਨੇੜੇ ਸਥਿਤ ਇਕ ਨਾਮੀ ਰੈਸਟੋਰੈਂਟ ’ਚ ਇਕ ਗਾਹਕ ਵੱਲੋਂ ਆਰਡਰ ਕੀਤੇ ਗਏ ਨੂਡਲਸ ’ਚੋਂ ਸੁੰਡੀ ਪਾਈ ਗਈ, ਜਿਸ ਕਾਰਨ ਗਾਹਕ ਭੜਕ ਗਿਆ ਅਤੇ ਰੈਸਟੋਰੈਂਟ ਮਾਲਕ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਵਰਕ ਮਿਲਕ ਪਲਾਂਟ ਨੇੜੇ ਰਹਿਣ ਵਾਲੇ ਪੀੜਤ ਸੌਰਭ ਚੌਧਰੀ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਉਕਤ ਰੈਸਟੋਰੈਂਟ ’ਚ ਨੂਡਲਸ ਖਾਣ ਲਈ ਆਇਆ ਸੀ ਪਰ ਜਦੋਂ ਉਸ ਨੇ ਡਿਸ਼ ਆਰਡਰ ਕੀਤੀ ਤਾਂ ਉਸ ਨੂੰ ਆਰਡਰ ਵੇਟਰ ਦੇ ਕੇ ਗਿਆ ਤਾਂ ਉਕਤ ਡਿਸ਼ ’ਚੋਂ ਕੀੜੇ ਨਿਕਲੇ।

PunjabKesari

ਇਹ ਵੀ ਪੜ੍ਹੋ- PM ਮੋਦੀ ਦੀ ਆਮਦ ਸਬੰਧੀ ਜਲੰਧਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਗੁਜਰਾਤ ਪੁਲਸ ਤੇ ਪੈਰਾ-ਮਿਲਟਰੀ ਫੋਰਸ ਤਾਇਨਾਤ

PunjabKesari
ਸੌਰਭ ਨੇ ਜਦ ਇਸ ਬਾਰੇ ਰੈਸਟੋਰੈਂਟ ਸਟਾਫ਼ ਨੂੰ ਸ਼ਿਕਾਇਤ ਕੀਤੀ ਤਾਂ ਰੈਸਟੋਰੈਂਟ ਸਟਾਫ਼ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ, ਜਿਸ ’ਤੇ ਉਨ੍ਹਾਂ ਨੇ ਮਾਡਲ ਟਾਊਨ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ, ਜਿਸ ’ਚ ਦੋਸ਼ ਲਾਇਆ ਗਿਆ ਕਿ ਰੈਸਟੋਰੈਂਟ ਦੇ ਮਾਲਕ ਵੱਲੋਂ ਰੱਖੇ ਗਏ ਬਾਊਂਸਰਾਂ ਨੇ ਸੌਰਭ ਨਾਲ ਦੁਰਵਿਵਹਾਰ ਕੀਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਦੁਰਵਿਵਹਾਰ ਅਤੇ ਗੰਦਾ ਖਾਣਾ ਖੁਆਉਣ ਦੇ ਮਾਮਲੇ ’ਚ ਰੈਸਟੋਰੈਂਟ ਸਟਾਫ਼ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

PunjabKesari

ਇਹ ਵੀ ਪੜ੍ਹੋ-ਪਿਛਲੀਆਂ ਸਰਕਾਰਾਂ ਪੰਜਾਬ ਦੀਆਂ 3 ਪੀੜ੍ਹੀਆਂ ਖਾ ਗਈਆਂ ਤੇ ਆਪਣੇ ਲਈ ਬਣਾ ਲਏ ਮਹਿਲ: ਭਗਵੰਤ ਮਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News