ਡਾਕਟਰਾਂ ਦੀ ਕਥਿਤ ਲਾਪ੍ਰਵਾਹੀ ਨਾਲ ਅਖਬਾਰ ਹਾਕਰ ਨੇ ਦਮ ਤੋੜਿਆ

Tuesday, Nov 14, 2017 - 06:44 AM (IST)

ਡਾਕਟਰਾਂ ਦੀ ਕਥਿਤ ਲਾਪ੍ਰਵਾਹੀ ਨਾਲ ਅਖਬਾਰ ਹਾਕਰ ਨੇ ਦਮ ਤੋੜਿਆ

ਕਪੂਰਥਲਾ, (ਮਲਹੋਤਰਾ)- ਪਿਛਲੇ ਕਰੀਬ 50 ਸਾਲਾਂ ਤੋਂ ਸਾਈਕਲ 'ਤੇ ਅਖਬਾਰਾਂ ਲੋਕਾਂ ਦੇ ਘਰ-ਘਰ ਪਹੁੰਚਾਉਣ ਵਾਲੇ ਰਘੁਬੀਰ ਸਿੰਘ ਵਾਲੀਆ (ਬੀਰਾ) ਦੀ ਜਲੰਧਰ ਦੇ ਇਕ ਹਸਪਤਾਲ 'ਚ ਮੌਤ ਹੋਣ ਦੀ ਖਬਰ ਸੁਣਦੇ ਹੀ ਸ਼ਹਿਰ ਦੇ ਲੋਕਾਂ 'ਚ ਸ਼ੋਕ ਦੀ ਲਹਿਰ ਦੌੜ ਗਈ।
ਮ੍ਰਿਤਕ ਬੀਰਾ ਦੇ ਬੇਟੇ ਮਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਉਸ ਦੇ ਪਾਪਾ ਨੂੰ ਸੀਨੇ 'ਚ ਦਰਦ ਹੋਣ ਤੋਂ ਬਾਅਦ ਇਲਾਜ ਲਈ ਇਕ ਪ੍ਰਾਈਵੇਟ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀ ਕਥਿਤ ਲਾਪਰਵਾਹੀ ਤੋਂ ਬਾਅਦ ਉਸ ਦੇ ਪਿਤਾ ਨੇ ਦਮ ਤੋੜ ਦਿੱਤਾ, ਜਿਸ ਨੂੰ ਲੈ ਕੇ ਗੁੱਸੇ 'ਚ ਆਏ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਜਲੰਧਰ-ਨਕੋਦਰ ਰੋਡ ਜਾਮ ਕਰ ਦਿੱਤਾ। 
ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਇਨਸਾਫ ਦਾ ਭਰੋਸਾ ਦੇ ਕੇ ਜਾਮ ਨੂੰ ਖੁਲ੍ਹਵਾ ਦਿੱਤਾ। ਪ੍ਰਸ਼ਾਸਨ ਨੇ ਮ੍ਰਿਤਕ ਦਾ ਪੋਸਟਮਾਰਟਮ ਡਾਕਟਰਾਂ ਦੇ ਇਕ ਪੈਨਲ ਵੱਲੋਂ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ। ਟੀਮ 'ਚ ਸ਼ਾਮਿਲ ਅੰਮ੍ਰਿਤਸਰ ਦੇ ਇਕ ਮਾਹਿਰ ਵੱਲੋਂ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।
ਵਾਲੀਆ ਦੀ ਮੌਤ ਦੀ ਖਬਰ ਸੁਣਦੇ ਹੀ ਉਨ੍ਹਾਂ ਦੇ ਘਰ ਸ਼ਹਿਰ ਦੇ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਨੇਤਾ ਤੇ ਹੋਰ ਲੋਕ ਸ਼ੋਕ ਪ੍ਰਗਟ ਕਰਨ ਲਈ ਪਹੁੰਚੇ। ਮ੍ਰਿਤਕ ਦਾ ਸੰਸਕਾਰ ਉਸ ਦੀ ਬੇਟੀ ਦੇ ਆਸਟ੍ਰੇਲੀਆ ਆਉਣ ਤੋਂ ਬਾਅਦ ਕੀਤਾ ਜਾਵੇਗਾ।


Related News