ਨਾਭਾ ਜੇਲ ਅਧਿਕਾਰੀਆਂ ’ਤੇ ਦੋਸ਼ ਲਾਉਣ ਵਾਲੇ ਕੈਦੀ ਨੇ ਪਟੀਸ਼ਨ ਲਈ ਵਾਪਸ

Sunday, Mar 07, 2021 - 11:31 PM (IST)

ਨਾਭਾ ਜੇਲ ਅਧਿਕਾਰੀਆਂ ’ਤੇ ਦੋਸ਼ ਲਾਉਣ ਵਾਲੇ ਕੈਦੀ ਨੇ ਪਟੀਸ਼ਨ ਲਈ ਵਾਪਸ

ਚੰਡੀਗੜ੍ਹ, (ਰਮਨਜੀਤ)- ਨਾਭਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ ’ਤੇ ਕੁੱਟਮਾਰ ਦਾ ਦੋਸ਼ ਲਾਉਣ ਵਾਲੇ ਪਟੀਸ਼ਨਰ ਬਲਵਿੰਦਰ ਸਿੰਘ ਨੇ ਮੈਡੀਕਲ ਰਿਪੋਰਟ ਵਿਚ ਕੋਈ ਵੀ ਸਰੀਰਕ ਸੱਟ ਦਾ ਸਬੂਤ ਨਾ ਹੋਣ ਕਰਕੇ ਹਾਈ ਕੋਰਟ ਵਿਚੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ।

ਬਲਵਿੰਦਰ ਸਿੰਘ ਨੇ 3 ਮਾਰਚ, 2021 ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਅਪਲੋਡ ਕਰਦਿਆਂ ਉਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਦੇ ਅਧਿਕਾਰੀਆਂ ’ਤੇ ਕੁੱਟਮਾਰ ਦਾ ਦੋਸ਼ ਲਾਇਆ ਸੀ। ਸਿੱਟੇ ਵਜੋਂ ਡਾਕਟਰਾਂ ਦੇ ਬੋਰਡ ਨੇ ਕੈਦੀ ਦਾ ਡਾਕਟਰੀ ਮੁਆਇਨਾ ਕੀਤਾ ਅਤੇ ਉਸ ਦੀ ਮੈਡੀਕਲ ਰਿਪੋਰਟ ਵਿਚ ਕੁੱਟਮਾਰ ਸਬੰਧੀ ਕੋਈ ਸਪੱਸ਼ਟ ਸਬੂਤ ਨਹੀਂ ਮਿਲਿਆ। ਇਹ ਪਾਇਆ ਗਿਆ ਹੈ ਕਿ ਇਹ ਦੋਸ਼ ਬੇਬੁਨਿਆਦ, ਬੇਤੁਕੇ ਸਨ ਅਤੇ ਜੇਲ ਵਿਭਾਗ ਦੇ ਅਧਿਕਾਰੀਆਂ ਦੇ ਅਕਸ ਨੂੰ ਖਰਾਬ ਕਰਨ ਦੀ ਯੋਜਨਾ ਤਹਿਤ ਲਾਏ ਗਏ ਸਨ। ਇਸ ਕਰ ਕੇ ਪਟੀਸ਼ਨ ਮਾਣਯੋਗ ਹਾਈ ਕੋਰਟ ਸਾਹਮਣੇ ਟਿਕ ਨਹੀਂ ਸਕੀ।

ਜੇਲ ਦੇ ਬੁਲਾਏ ਅਨੁਸਾਰ ਬਲਵਿੰਦਰ ਸਿੰਘ ਇੱਕ ਬਦਨਾਮ ਅਪਰਾਧੀ ਹੈ ਅਤੇ ਉਸ ਵਿਰੁੱਧ ਕਤਲ ਅਤੇ ਚੋਰੀ ਸਮੇਤ ਗੁੰਡਾਗਰਦੀ ਦੇ 13 ਮਾਮਲੇ ਦਰਜ ਹਨ। ਗੈਰ-ਕਾਨੂੰਨੀ ਗਤੀਵਿਧੀਆਂ ਕਾਰਨ ਉਸ ਨੂੰ ਇਕ ਜੇਲ ਤੋਂ ਦੂਜੀ ਜੇਲ ਵਿਚ ਤਬਦੀਲ ਕੀਤਾ ਜਾਂਦਾ ਰਿਹਾ ਹੈ।


author

Bharat Thapa

Content Editor

Related News